31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਜਗਤਾਰ ਸਿੰਘ ਸੋਮਲ ਮਲੌਦ (ਯੂ. ਐਸ. ਏ.) ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 15-06-2026

ਵੱਡੀ ਗਿਣਤੀ ਵਿੱਚ ਰਾਜਸੀ, ਧਾਰਮਿਕ ਸ਼ਖ਼ਸੀਅਤਾਂ ਪੁੱਜੀਆਂ
ਮਲੌਦ, 14 ਜੂਨ (ਸਹਾਰਨ ਮਾਜਰਾ)-ਸਭਨਾਂ ਦੇ ਹਰਮਨ ਪਿਆਰੇ ਸੋਸ਼ਲ ਆਗੂ ਜਗਤਾਰ ਸਿੰਘ ਸੋਮਲ (ਯੂ. ਐੱਸ. ਏ) ਦਾ ਪਿਛਲੇ ਦਿਨੀਂ ਕੁੱਝ ਸਮਾਂ ਬਿਮਾਰ ਰਹਿਣ ਪਿੱਛੋਂ ਦਿਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਸੁਪਤਨੀ ਸੁਰਿੰਦਰ ਕੌਰ, 7 ਧੀਆਂ ਅਤੇ ਇੱਕ ਸਪੁੱਤਰ ਪ੍ਰਭਜੋਤ ਸਿੰਘ ਸੋਮਲ ਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿਤ ਸ਼੍ਰੀ ਸਹਿਜ ਪਾਠਾਂ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਮਲੌਦ ਵਿਖੇ ਕੀਤੀ ਗਈ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਗੀ ਸਿੰਘ ਭਾਈ ਸੁਰਿੰਦਰ ਸਿੰਘ ਦੇ ਜੱਥੇ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਜੀਵਨ ਮੌਤ ਦੇ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਪਰੰਤ ਉਨ੍ਹਾਂ ਦੀ ਧੀ ਰਾਣੀ ਵਲੋਂ ਆਪਣੇ ਪਿਤਾ ਅਤੇ ਦੋਹਤੀ ਵਲੋਂ ਆਪਣੇ ਨਾਨਾ ਜੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਬੇਹੱਦ ਭਾਵੁਕ ਸ਼ਬਦਾਂ ਵਿਚ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਸ.ਸੋਮਲ ਹਮੇਸ਼ਾ ਸਖ਼ਤ ਮਿਹਨਤ ਅਤੇ ਇਮਾਨਦਾਰੀ ਵਿਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਆਪਣੀਆਂ 7 ਧੀਆਂ ਅਤੇ ਇੱਕ ਸਪੁੱਤਰ ਨੂੰ ਚੰਗੀ ਸਿੱਖਿਆ, ਸਖ਼ਤ ਮਿਹਨਤ, ਇਮਾਨਦਾਰੀ, ਸੱਚੀ ਕਿਰਤ ਕਰਨ ਦਾ ਸੰਕਲਪ ਦਿੱਤਾ। ਉਹ ਇਕ ਚੰਗੇ ਸਫਲ ਕਿਸਾਨ ਹੋਣ ਦੇ ਨਾਲ ਨਾਲ ਬਹੁਤ ਹੀ ਧਾਰਮਿਕ ਖ਼ਿਆਲਾਂ ਦੇ ਧਾਰਨੀ ਸਨ। ਉਨ੍ਹਾਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਿਆਂ ਸਮਾਜਿਕ ਕੰਮਾਂ ਦੀ ਪੂਰਤੀ ਕਰਨ ਲਈ ਗੁਰੂ ਸਾਹਿਬ ਜੀ ਦਾ �ਟ ਆਸਰਾ ਲਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਨੇ ਸ਼ਰਧਾ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਜਗਤਾਰ ਸਿੰਘ ਸੋਮਲ ਨੇ ਆਪਣੇ ਸਪੁੱਤਰ ਪ੍ਰਭਜੋਤ ਸਿੰਘ ਸੋਮਲ ਯੂ. ਐੱਸ. ਏ ਅਤੇ ਧੀਆਂ ਦੇ ਚੰਗੇ ਪਾਲਣ ਪੋਸ਼ਣ ਕਰਨ ਤੋਂ ਇਲਾਵਾ ਸਮਾਜਿਕ ਵਰਤਾਰੇ ਵਿਚ ਵੀ ਹਰੇਕ ਦੇ ਦੁੱਖ ਸੁਖ ਵਿਚ ਸਾਥ ਨਿਭਾਉਣਾ ਉਨ੍ਹਾਂ ਦੀ ਵਿਸ਼ੇਸ਼ ਫ਼ਿਤਰਤ ਸੀ। ਉਹ ਜ਼ਿੰਦਗੀ ਦੇ ਹਰ ਮੋੜ ਤੇ ਗੁਰਦੁਆਰਾ ਸਾਹਿਬ ਨਾਲ ਇੱਕ ਸ਼ਰਧਾਲੂ ਵਜੋਂ ਜੁੜੇ ਰਹੇ। ਉਨ੍ਹਾਂ ਸਮੁੱਚੀ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ। ਸੋਮਲ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਲਈ 50 ਹਜ਼ਾਰ ਰੁਪਏ, 10 ਪੱਖੇ ਅਤੇ ਮੰਦਿਰ, ਮਸਜ਼ਿਦ, ਬਾਬਾ ਦੇਵੀ ਦਿਆਲ ਅਸਥਾਨਾਂ ਲਈ 5-5 ਹਜ਼ਾਰ ਰੁਪਏ ਦਿੱਤੇ ਗਏ। ਸ਼ਰਧਾਂਜਲੀ ਸਮਾਗਮ ਦੌਰਾਨ ਸਵਰਗੀ ਜਗਤਾਰ ਸਿੰਘ ਸੋਮਲ ਦੀਆਂ ਧੀਆਂ, ਜੁਆਈ, ਦੋਹਤੇ, ਦੋਹਤੀਆਂ, ਸਮੂਹ ਮੈਂਬਰ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਮਲੌਦ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਕੌਂਸਲਰ ਦੀਪਕ ਗੋਇਲ, ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਮਾ. ਰਾਜ ਸਿੰਘ ਸਹਾਰਨ ਮਾਜਰਾ, ਜ਼ੋਰਾ ਸਿੰਘ ਪੰਧੇਰ, ਮਾ. ਰੰਜੀਵ ਕੁਮਾਰ, ਫ਼ੌਜੀ ਪ੍ਰਕਾਸ਼ ਸਿੰਘ ਸੇਹਕੇ, ਡਾ.ਦਵਿੰਦਰ ਗੇਰਾ, ਨਿਰਮਲ ਸਿੰਘ ਨਿੰਮਾ, ਸੁਖਜੀਤ ਸਿੰਘ ਲਾਲੀ, ਮਾ. ਭਜਨ ਸਿੰਘ ਟਿੰਬਰਵਾਲ, ਡਾ. ਬਲਜਿੰਦਰਪਾਲ ਸਿੰਘ, ਮਿੰਟੂ ਸੇਖਾ, ਐਡਵੋਕੇਟ ਬਲਜਿੰਦਰ ਸਿੰਘ ਸੋਮਲ, ਜੀਤ ਸਿੰਘ ਸੋਮਲ, ਮਾ. ਤਰਨਜੀਤ ਸਿੰਘ, ਕੁਲਦੀਪ ਸਿੰਘ ਸੋਮਲ, ਜੇ. ਈ ਭਰਪੂਰ ਸਿੰਘ, ਗਿਆਨੀ ਜਗਜੀਤ ਸਿੰਘ, ਰਾਮਆਸਰਾ ਸਿੰਘ, ਸਮੂਹ ਕੌਂਸਲਰ ਨਗਰ ਪੰਚਾਇਤ ਮਲੌਦ, ਮਾਲਵਾ ਸ਼ੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੇ ਸਮੂਹ ਮੈਂਬਰ ਸਮੇਤ ਨਗਰ ਮਲੌਦ, ਰੋੜੀਆਂ, ਸੋਮਲਖੇੜੀ ਸਮੇਤ ਦੂਰੋਂ ਨੇੜਿ�ਂ ਵੱਡੀ ਗਿਣਤੀ ਵਿਚ ਰਾਜਨੀਤਕ, ਧਾਰਮਿਕ ਅਤੇ ਸੋਸ਼ਲ ਆਗੂਆਂ ਵਲੋਂ ਸ਼ਮੂਲੀਅਤ ਕਰਕੇ ਉਨ੍ਹਾਂ ਦੇ ਸਪੁੱਤਰ ਪ੍ਰਭਜੋਤ ਸਿੰਘ ਸੋਮਲ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਪ੍ਰਬੰਧਕ ਕਮੇਟੀ ਵਲੋਂ ਪ੍ਰਭਜੋਤ ਸਿੰਘ ਸੋਮਲ ਨੂੰ ਸਿਰੋਪਾ� ਭੇਂਟ ਕੀਤੇ ਗਏ।

ਪਿਛਲੀ ਖ਼ਬਰ ਭਾਈ ਤਰਸੇਮ ਸਿੰਘ ਖ਼ਾਲਸਾ ਤੇ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ... ਅਗਲੀ ਖ਼ਬਰ ਗੁਰਮਤਿ ਪ੍ਰਚਾਰ ਸੰਸਥਾ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।