28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਉੱਤਰਾਖੰਡ - ਮੌਸਮ ਚ ਸੁਧਾਰ ਹੋਣ ਤੋਂ ਬਾਅਦ ਚਾਰ ਧਾਮ ਯਾਤਰਾ ਮੁੜ ਸ਼ੁਰੂ

ਦੇਹਰਾਦੂਨ (ਉੱਤਰਾਖੰਡ), 28 ਸਤੰਬਰ - ਗੜ੍ਹਵਾਲ ਦੇ ਕਮਿਸ਼ਨਰ ਆਨੰਦ ਸਵਰੂਪ ਨੇ ਦੱਸਿਆ ਕਿ ਮੌਸਮ ਵਿਚ ਸੁਧਾਰ ਹੋਣ ਤੋਂ ਬਾਅਦ ਚਾਰ ਧਾਮ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਸ...

ਅਜੀਤ ਡੈਸਕ 28-09-2026

ਦੇਹਰਾਦੂਨ (ਉੱਤਰਾਖੰਡ), 28 ਸਤੰਬਰ - ਗੜ੍ਹਵਾਲ ਦੇ ਕਮਿਸ਼ਨਰ ਆਨੰਦ ਸਵਰੂਪ ਨੇ ਦੱਸਿਆ ਕਿ ਮੌਸਮ ਵਿਚ ਸੁਧਾਰ ਹੋਣ ਤੋਂ ਬਾਅਦ ਚਾਰ ਧਾਮ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ ਵਿਚ ਸਾਰੇ ਸਬੰਧਤ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ, ਚਾਰ ਧਾਮ ਯਾਤਰਾ ਨੂੰ 26 ਸਤੰਬਰ ਦੀ ਦੁਪਹਿਰ ਤੋਂ 27 ਸਤੰਬਰ, 2026 ਤੱਕ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਮੌਸਮ ਵਿਚ ਸੁਧਾਰ ਹੋਣ ਨਾਲ ਯਾਤਰਾ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ।
ਕਮਿਸ਼ਨਰ ਆਨੰਦ ਸਵਰੂਪ ਨੇ ਕਿਹਾ ਕਿ ਸੰਬੰਧਿਤ ਜ਼ਿਲ੍ਹਾ ਮੈਜਿਸਟਰੇਟ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਥਾਨਕ ਹਾਲਾਤਾਂ ਦੇ ਆਧਾਰ 'ਤੇ ਯਾਤਰਾ ਦੇ ਸੰਚਾਲਨ ਬਾਰੇ ਲੋੜੀਂਦੇ ਫ਼ੈਸਲੇ ਲੈ ਸਕਦੇ ਹਨ। ਸੜਕਾਂ ਬੰਦ ਹੋਣ, ਭਾਰੀ ਮੀਂਹ ਜਾਂ ਮੌਸਮ ਦੇ ਖਰਾਬ ਹਾਲਾਤਾਂ ਦੀ ਸੂਰਤ ਵਿਚ, ਜ਼ਿਲ੍ਹਾ ਮੈਜਿਸਟਰੇਟ ਆਪਣੇ ਪੱਧਰ 'ਤੇ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਚਾਰ ਧਾਮ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ। ਪ੍ਰਸ਼ਾਸਨ ਮੌਸਮ ਦੀ ਸਥਿਤੀ ਅਤੇ ਯਾਤਰਾ ਦੇ ਰਸਤਿਆਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਮੌਸਮ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਕਰਨ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹੀ ਯਾਤਰਾ ਕਰਨ।

ਪਿਛਲੀ ਖ਼ਬਰ ਏਸ਼ਿਆਈ ਖ਼ੇਡਾਂ: ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਚੋਣ ਕਮਿਸ਼ਨ ਨਾਲ ਜੁੜੇ ਵਿਵਾਦ 'ਤੇ ਭਲਕੇ ਬੁਲਾਈ ਹੈ, ਵਰਕਿੰਗ ਕਮੇਟੀ ਦੀ ਮੀਟਿੰਗ - ਖੜਗੇ