28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਡਾਇਰੈਕਟਰ ਡਾ. ਪਰਮਿੰਦਰ ਸਿੰਘ ਦੀ ਸੇਵਾ ਮੁਕਤੀ ’ਤੇ ਡੇਅਰੀ ਫਾਰਮਰਜ਼ ਨੇ ਕੀਤਾ ਸਨਮਾਨ

ਪਾਇਲ, 27 ਸਤੰਬਰ (ਨਿਜਾਮਪੁਰ-ਰਜਿੰਦਰ ਸਿੰਘ)-ਅੱਜ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਡਾ. ਪਰਮਿੰਦਰ ਸਿੰਘ ਨੂੰ 33 ਸਾਲ ਦੀਆਂ ਬੇਦਾਗ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਡੇਅਰੀ ਫਾਰਮਰਜ਼ ਵੱਲੋਂ ਸੈਬੀ ਫੀਡ ਕੰਪਨੀ ਦੇ ਐੱਮ.

ਅਜੀਤ ਡੈਸਕ 28-09-2026
ਪਾਇਲ, 27 ਸਤੰਬਰ (ਨਿਜਾਮਪੁਰ-ਰਜਿੰਦਰ ਸਿੰਘ)-ਅੱਜ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਡਾ. ਪਰਮਿੰਦਰ ਸਿੰਘ ਨੂੰ 33 ਸਾਲ ਦੀਆਂ ਬੇਦਾਗ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਡੇਅਰੀ ਫਾਰਮਰਜ਼ ਵੱਲੋਂ ਸੈਬੀ ਫੀਡ ਕੰਪਨੀ ਦੇ ਐੱਮ. ਡੀ. ਵਿਕਾਸ ਕਾਲਰਾ ਅਤੇ ਪ੍ਰਿਤਪਾਲ ਸਿੰਘ ਕੋਟਲੀ ਦੇ ਅਗਵਾਈ ਵਿੱਚ ਗੋਲਡਨ ਹੱਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿਦਾਇਗੀ ਸਮਾਰੋਹ ਵਿੱਚ ਪਸਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਰਵਿੰਦਰ ਸਿੰਘ ਗਰੇਵਾਲ, ਡਾਇਰੈਕਟਰ ਜਸਵਿੰਦਰ ਸਿੰਘ ਅਤੇ ਡਾ. ਧੀਰਜ ਕੁਮਾਰ ਗੁਪਤਾ ਐੱਮ. ਡੀ. ਮੈਡੀਸਨ ਉੱਚੇਚੇ ਤੌਰ ’ਤੇ ਪੁੱਜੇ। ਇਸ ਵਿਦਾਇਗੀ ਸਮਾਰੋਹ ਦੌਰਾਨ ਸੇਵਾ ਮੁਕਤ ਹੋਏ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਯੂਨੀਵਰਸਿਟੀ ’ਚੋਂ ਸੇਵਾ ਮੁਕਤ ਹੋਏ ਹਨ ਪਰ ਉਹ ਡੇਅਰੀ ਫਾਰਮਰਜ਼ ਦੀਆਂ ਸੇਵਾਵਾਂ ਲਈ ਹਮੇਸ਼ਾ ਹਾਜ਼ਰ ਰਹਿਣਗੇ। ਇਸ ਮੌਕੇ ਡੇਅਰੀ ਫਾਰਮਰਜ਼ ਵੱਲੋਂ ਸੇਵਾਮੁਕਤ ਹੋਏ ਡਾਕਟਰ ਸਾਹਿਬ ਨਾਲ ਡੇਅਰੀ ਦੇ ਧੰਦੇ ਵਿੱਚ ਬਿਤਾਏ ਪਲਾਂ ਨੂੰ ਯਾਦ ਕੀਤਾ ਗਿਆ। ਡਾ. ਜਸਵਿੰਦਰ ਸਿੰਘ ਨੇ ਡੇਅਰੀ ਫਾਰਮਰਜ਼ ਨੂੰ ਕਿਹਾ ਕਿ ਉਹ 8 ਅਕਤੂਬਰ ਨੂੰ ਗੁਰੂ ਅੰਗਦ ਦੇਵ ਯੂਨੀਵਰਸਿਟੀ ਵੱਲੋਂ ਲਾਏ ਜਾ ਰਹੇ ਵੈਬੀਨਾਰ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਦੀ ਹੋਂਦ ਵੀ ਡੇਅਰੀ ਫਾਰਮਰਜ਼ ਨਾਲ ਜੁੜੇ ਕਿਸਾਨਾਂ ਕਰਕੇ ਹੈ। ਇਸ ਮੌਕੇ ਕਮਲਜੀਤ ਸਿੰਘ ਗਰਚਾ, ਸੁਖਵੀਰ ਸਿੰਘ ਨਵਾਂਪਿੰਡ, ਮਨਦੀਪ ਸਿੰਘ ਅਲੂਣਾ ਤੋਲਾ, ਰਾਜਵੀਰ ਸਿੰਘ ਭੌਰਲਾ, ਸੁਖਜੀਵਨ ਸਿੰਘ ਘੁਡਾਣੀ ਖੁਰਦ, ਅਮਨ ਔਜਲਾ ਨਿਊਆਂ, ਰਣਜੀਤ ਸਿੰਘ ਰੋਹਲੇ, ਬਾਈ ਅਜਮੇਰ ਸਿੰਘ ਗੋਬਿੰਦਪੁਰਾ, ਸਰਬਜੀਤ ਸਿੰਘ ਰੋਹਲੇ, ਜੋਰਾਵਰ ਸਿੰਘ ਬੁੱਢੇਵਾਲ, ਜਤਿੰਦਰ ਸਿੰਘ ਰਾਣਵਾਂ, ਲਵਪ੍ਰੀਤ ਸਿੰਘ ਢੰਡੇ ਵੀ ਮੌਜੂਦ ਸਨ।
ਪਿਛਲੀ ਖ਼ਬਰ ਪਾਰੁਲ ਚੌਧਰੀ ਨੇ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਭਾਜਪਾ ਖਿਲਾਫ ਖੰਨਾ ਵਿਖੇ ਵੋਟ ਚੋਰੀ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਰੋਸ ਪ੍ਰਦਰਸ਼ਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।