05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ, ਨਵੇਂ ਰਾਸ਼ਨ ਕਾਰਡ ਵੀ ਵੰਡੇ

ਅਜੀਤ ਡੈਸਕ 03-06-2026
ਮਾਛੀਵਾੜਾ ਸਾਹਿਬ, 2 ਜੂਨ (ਮਨੋਜ ਕੁਮਾਰ)-ਨੇੜਲੇ ਪਿੰਡ ਰਾਣਵਾਂ ਵਿਖੇ ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡ ਧਾਰਕਾਂ ਲਈ ਚਲਾਈ 'ਮੇਰੀ ਰਸੋਈ ਸਕੀਮ' ਤਹਿਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸਥਾਨਕ ਬਲਾਕ ਦੇ ਏ. ਐਫ. ਐਸ. ਓ. ਬਲਰਾਜ ਸਿੰਘ, ਇੰਸਪੈਕਟਰ ਯਾਦਵਿੰਦਰ ਸਿੰਘ, ਇੰਸਪੈਕਟਰ ਸਤਵੰਤ ਸਿੰਘ ਨੇ ਡਿਪੂ ਹੋਲਡਰ ਤੇ ਪਿੰਡ ਤੱਖਰਾਂ ਦੇ ਸਰਪੰਚ ਜਗਦੀਸ਼ ਸਿੰਘ ਅਤੇ ਪਿੰਡ ਰਾਣਵਾਂ ਦੇ ਸਰਪੰਚ ਡਾਕਟਰ ਜਸਦੇਵ ਸਿੰਘ ਜੱਸੀ ਨਾਲ ਮਿਲ ਕੇ ਇਹ ਰਾਸ਼ਨ ਕਿੱਟਾਂ ਲਾਭਪਾਤਰੀਆਂ ਨੂੰ ਵੰਡੀਆਂ | ਉਨ੍ਹਾਂ ਦੱਸਿਆ ਕਿ ਮੇਰੀ ਰਸੋਈ ਸਕੀਮ ਤਹਿਤ ਇਹ ਇੱਕ ਕਿੱਟ ਤਿੰਨ ਮਹੀਨੇ ਲਈ ਦਿੱਤੀ ਗਈ ਹੈ, ਜਿਸ 'ਚ 2 ਕਿੱਲੋ ਚਨਾ ਦਾਲ, 2 ਕਿੱਲੋ ਚੀਨੀ, ਇਕ ਕਿੱਲੋ ਨਮਕ, 200 ਗ੍ਰਾਮ ਹਲਦੀ ਅਤੇ ਇੱਕ ਲੀਟਰ ਸਰੋ੍ਹਾ ਦਾ ਤੇਲ ਦਿੱਤਾ ਗਿਆ ਹੈ | ਇਸ ਮੌਕੇ ਡੀਪੂ ਹੋਲਡਰ ਜਗਦੀਸ਼ ਸਿੰਘ ਅਤੇ ਪਿੰਡ ਰਾਣਵਾਂ ਦੇ ਸਰਪੰਚ ਜਸਦੇਵ ਸਿੰਘ ਜੱਸੀ ਨੇ ਦੱਸਿਆ ਕਿ ਅੱਜ ਪਿੰਡ ਰਾਣਵਾਂ ਦੇ 170 ਰਾਸ਼ਨ ਕਾਰਡ ਧਾਰਕਾਂ ਨੂੰ ਇਹ ਕਿੱਟਾਂ ਵੰਡੀਆਂ ਅਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਵਾਲੇ ਤੇ ਨਵੇਂ ਰਾਸ਼ਨ ਕਾਰਡ ਵੀ ਵੰਡੇ ਗਏ | ਇਸ ਮੌਕੇ ਰਾਜਪਾਲ ਸਿੰਘ ਨਿਰਮਲ ਸਿੰਘ, ਹਰਬੰਸ ਸਿੰਘ, ਨਿਰਮਲ ਸਿੰਘ, (ਸਾਰੇ ਪੰਚ) ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਆਪ ਆਗੂ, ਸੰਦੀਪ ਸਿੰਘ ਆਪ ਆਗੂ, ਦਲਵਿੰਦਰ ਸਿੰਘ, ਪ੍ਰਕਾਸ਼ ਸਿੰਘ, ਅਜਮੇਰ ਸਿੰਘ ਮੇਵਾ ਸਿੰਘ ਰਾਣਵਾਂ, ਜਸਵੀਰ ਸਿੰਘ, ਤੇਜਵਿੰਦਰ ਸਿੰਘ, ਮੇਹਰ ਸਿੰਘ, ਭਾਗ ਸਿੰਘ, ਕਰਨੈਲ ਸਿੰਘ, ਗੁਰਤੇਜ ਸਿੰਘ, ਸ਼ੇਰ ਸਿੰਘ ਨੰਬਰਦਾਰ, ਹਰਜੀਤ ਸਿੰਘ ਨੰਬਰਦਾਰ, ਚਰਨਜੀਤ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਕੱਲ੍ਹ ਦੇ ਡਾਇਰੈਕਟਰ ਦਫ਼ਤਰ ਧਰਨੇ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਵਾਂਗੇ-ਸਮਰਾ, ਮਾਨੂੰਪੁਰ ਅਗਲੀ ਖ਼ਬਰ ਸਰਕਾਰੀ ਸੀਨੀ. ਸੈਕੰ. ਸਕੂਲ ਰੁਪਾਲੋਂ ਵਿਖੇ ਪਿ੍ੰ. ਜੋਤੀ ਸ਼ਰਮਾ ਦੀ ਸੇਵਾ ਮੁਕਤੀ ਮੌਕੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।