05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਰਕਾਰੀ ਸੀਨੀ. ਸੈਕੰ. ਸਕੂਲ ਰੁਪਾਲੋਂ ਵਿਖੇ ਪਿ੍ੰ. ਜੋਤੀ ਸ਼ਰਮਾ ਦੀ ਸੇਵਾ ਮੁਕਤੀ ਮੌਕੇ ਸਮਾਗਮ

ਅਜੀਤ ਡੈਸਕ 03-06-2026
ਬੀਜਾ, 2 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੁਪਾਲੋਂ ਦੇ ਪਿ੍ੰਸੀਪਲ ਜੋਤੀ ਸ਼ਰਮਾ ਦੀ ਸੇਵਾ ਮੁਕਤੀ ਮੌਕੇ ਸਕੂਲ ਸਟਾਫ਼ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਿ੍ੰਸੀਪਲ ਜੋਤੀ ਸ਼ਰਮਾ ਦੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਸਕੂਲ ਨੇ ਮਾਣਮੱਤੀਆਂ ਮੱਲਾਂ ਮਾਰੀਆਂ | ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਸਕੂਲ ਸਮਾਰਟ ਸਕੂਲ ਤੋਂ ਪੀ. ਐੱਮ. ਸ੍ਰੀ ਸਕੂਲ ਬਣਿਆ ਅਤੇ ਸਕੂਲ ਵਿਖੇ ਨਵੀਂ ਬਾਇਓ ਲੈਬ ਅਤੇ ਫਿਜ਼ਿਕਸ ਲੈਬ ਦੀ ਉਸਾਰੀ ਹੋਈ | ਇਨ੍ਹਾਂ ਨੇ ਮਿਹਨਤ ਸਦਕਾ ਸਕੂਲ ਵਿਖੇ ਦੋ ਨਵੇਂ ਵਿਸ਼ੇ ਆਟੋਮੋਟਿਵ ਅਤੇ ਟੂਰਿਜ਼ਮ ਐਂਡ ਹੌਸਪੀਟੈਲਿਟੀ ਸ਼ੁਰੂ ਕੀਤੇ ਅਤੇ ਦੋਵਾਂ ਵਿਸ਼ਿਆਂ ਦੀਆਂ ਆਧੁਨਿਕ ਲੈਬਾਂ ਦੀ ਉਸਾਰੀ ਕਰਵਾਈ | ਪਿਛਲੇ ਕੁੱਝ ਸਮੇਂ ਵਿੱਚ ਹੀ ਇਲਾਕੇ ਦਾ ਇਹ ਸਕੂਲ ਪੇਂਡੂ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣ ਕੇ ਉੱਭਰਿਆ ਹੈ | ਸੇਵਾ ਮੁਕਤੀ ਸਮੇਂ ਵਿਦਿਆਰਥੀਆਂ, ਸਮੂਹ ਸਕੂਲ ਸਟਾਫ਼ ਅਤੇ ਐੱਸ. ਐੱਮ. ਸੀ. ਮੈਬਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਜੋਤੀ ਸ਼ਰਮਾ ਨੂੰ ਭਾਵ ਭਿੰਨੀ ਵਿਦਾਇਗੀ ਦਿੱਤੀ ਅਤੇ ਉਨ੍ਹਾਂ ਦੇ ਸੁਹਿਰਦ ਉਪਰਾਲਿਆਂ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ, ਨਵੇਂ ਰਾਸ਼ਨ ਕਾਰਡ ਵੀ ਵੰਡੇ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬਗ਼ਲੀ ਕਲਾਂ ਵਿਖੇ ਮੈਗਾ ਪੀ. ਟੀ. ਐੱਮ ਸੰਬੰਧੀ ਹੋਇਆ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।