ਪਿੰਡ ਮੱਲ੍ਹਾ ਦੇ ਨੌਜਵਾਨ ਦੀ ਕੈਨੇਡਾ 'ਚ ਗੋਲੀ ਲੱਗਣ ਨਾਲ ਮੌਤ
ਅਜੀਤ ਡੈਸਕ
03-06-2026
ਹਠੂਰ, 2 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮੱਲ੍ਹਾ (ਜਗਰਾਉਂ) ਨਾਲ ਸਬੰਧਤ 20 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਮਿਲੀ ਹੈ | ਸੂਤਰਾਂ ਅਨੁਸਾਰ ਗੌਰਵ ਸਿੰਘ ਪੁੱਤਰ ਸੁਖਜੀਤ ਸਿੰਘ ਦਿਓਲ (20 ਸਾਲ) ਬੀਤੀ ਰਾਤ ਕਿਸੇ ਪਾਰਟੀ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ | ਜਿਉਂ ਹੀ ਉਹ ਆਪਣੇ ਘਰ ਦੇ ਮੁੱਖ ਗੇਟ ਕੋਲ ਪੁੱਜਾ ਤਾਂ ਕਿਸੇ ਵਲੋਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ | ਗੌਰਵ ਨੇ ਆਪਣੇ ਬਚਾਅ ਲਈ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਗੋਲੀ ਲੱਗਣ ਕਾਰਨ ਉਸ ਗੱਡੀ ਸੰਭਾਲ ਨਾ ਸਕਿਆ ਅਤੇ ਗੱਡੀ ਨੇੜੇ ਹੀ ਕਿਸੇ ਚੀਜ਼ ਨਾਲ ਟਕਰਾ ਗਈ | ਪਤਾ ਲੱਗਾ ਹੈ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ | ਗੌਰਵ ਸਿੰਘ ਨੂੰ ਗੋਲੀ ਕਿਸ ਨੇ ਤੇ ਕਿਉਂ ਮਾਰੀ ਇਸ ਸੰਬੰਧੀ ਪੁਲਿਸ ਛਾਣਬੀਨ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਮਿ੍ਤਕ ਗੌਰਵ ਕੈਨੇਡਾ ਦਾ ਹੀ ਜੰਮਪਲ ਸੀ ਅਤੇ ਉਸ ਦੀ ਇਕ ਵੱਡੀ ਭੈਣ ਹੈ |