03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਾਹੁਲ ਗਾਂਧੀ ’ਤੇ ਪਰਚਾ ਦਰਜ ਕਰਨ ਨਾਲ ਭਾਜਪਾ ਸੱਚ ਦੀ ਆਵਾਜ ਨੂੰ ਦਬਾ ਨਹੀਂ ਸਕਦੀ- ਗਿੱਲ ਬੇਰ ਕਲਾ

ਮਲੌਦ, 2 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਹੁਲ ਗਾਧੀ ਦੀ ਦਿਨੋ ਦਿਨ ਵੱਧ ਰਹੀ ਸ਼ਾਖ ਨੂੰ ਵੇਖ ਕੇ ਡਰੇ ਹੋਏ ਹਨ । ਰਾਹੁਲ ਗਾਂਧੀ ਹਮੇਸ਼ਾ ਹੀ ਦੇਸ਼ ਅਤੇ ਲੋਕ ਹਿੱਤ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਸੜਕ ਅਤੇ ਸੰਸਦ ਵਿੱਚ ਲੜਾਈ ਲੜਦੇ ਆ ਰਹੇ ਹਨ, ਜਿਸ ਕਾਰਣ ਹੁਣ ਭਾਜਪਾ ਵੱਲੋਂ ਰਾਹੁਲ ਗਾਂਧੀ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ।

ਅਜੀਤ ਡੈਸਕ 03-09-2026
ਮਲੌਦ, 2 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਹੁਲ ਗਾਧੀ ਦੀ ਦਿਨੋ ਦਿਨ ਵੱਧ ਰਹੀ ਸ਼ਾਖ ਨੂੰ ਵੇਖ ਕੇ ਡਰੇ ਹੋਏ ਹਨ । ਰਾਹੁਲ ਗਾਂਧੀ ਹਮੇਸ਼ਾ ਹੀ ਦੇਸ਼ ਅਤੇ ਲੋਕ ਹਿੱਤ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਸੜਕ ਅਤੇ ਸੰਸਦ ਵਿੱਚ ਲੜਾਈ ਲੜਦੇ ਆ ਰਹੇ ਹਨ, ਜਿਸ ਕਾਰਣ ਹੁਣ ਭਾਜਪਾ ਵੱਲੋਂ ਰਾਹੁਲ ਗਾਂਧੀ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਭਾਜਪਾ ਦੇ ਹੰਕਾਰ ਅਤੇ ਰਾਜ ਸੱਤਾ ਦਾ ਨਸ਼ੇ ਕਾਰਣ ਲੋਕਾਂ ਤੋਂ ਧਿਆਨ ਉਠ ਚੁੱਕਿਆ ਹੈ ਜਿਸ ਕਾਰਣ ਦੇਸ਼ ਦਾ ਹਰ ਵਰਗ ਮਹਿੰਗਾਈ ਤੋਂ ਪੀੜ੍ਹਤ ਹੈ। ਦੇਸ਼ ਦੇ ਲੋਕ ਗਰੀਬੀ, ਭੁੱਖਮਰੀ ਅਤੇ ਮਹਿੰਗਾਈ ਤੋਂ ਪੀੜ੍ਹਤ ਹਨ ਜਦਕਿ ਅੰਬਾਨੀ ਅਤੇ ਅਡਾਨੀ ਦੀ ਸੰਪੱਤੀ ਕਈ ਗੁਣਾ ਵੱਧ ਰਹੀ ਹੈ ਪਰ ਇਹੀ ਆਵਾਜ਼ ਜਨਤਾ ਦੀ ਕਚਹਿਰੀ ਤੱਕ ਨਾ ਪਹੁੰਚੇ, ਇਸੇ ਲਈ ਭਾਜਪਾ ਰਾਹੁਲ ਗਾਂਧੀ ਦੀ ਆਵਾਜ ਨੂੰ ਦਬਾਉਂਣਾ ਚਾਹੁੰਦੀ ਹੈ। ਇਸ ਮੌਕੇ ਸਾਬਕਾ ਸਰਪੰਚ ਬਲਜੀਤ ਸਿੰਘ ਕਿਲਾ ਹਾਂਸ, ਮੋਹਣ ਸਿੰਘ ਭੀਖੀ, ਲੱਕੀ ਸਿੰਘ ਕਿਲਾ ਹਾਸ, ਕਿੰਦੀ ਰੋਸੀਆਣਾ, ਪਿੰਦਰ ਸਿੰਘ ਭੀਖੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ’ਚ ਸ਼ਾਮਿਲ ਸੰਗਤ ਲਈ ਲਗਾਇਆ ਲੰਗਰ ਅਗਲੀ ਖ਼ਬਰ ਮੀਰੀ ਪੀਰੀ ਮਾਰਚ ਦਾ ਮਾਛੀਵਾੜਾ ਦੀ ਪਵਿੱਤਰ ਧਰਤੀ ’ਤੇ ਭਰਵਾਂ ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।