27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਾਈਾਡ ਮੇਕਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਲਈ ਅੰਗਰੇਜ਼ੀ ਕੋਰਸ ਸ਼ੁਰੂ

ਅਜੀਤ ਡੈਸਕ 24-05-2026
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਅੰਗਰੇਜ਼ੀ ਭਾਸ਼ਾ ਦੇ ਵੱਖੋ ਵੱਖਰੇ ਕੋਰਸਾਂ ਰਾਹੀਂ ਵਿਦਿਆਰਥੀਆਂ ਦੀ ਲਿਖਣ ਅਤੇ ਬੋਲਣ ਦੀ ਸ਼ੈਲੀ ਵਿੱਚ ਸੁਧਾਰ ਕਰਕੇ ਉਨ੍ਹਾਂ ਨੂੰ ਆਪਣੇ ਅਕਾਦਮਿਕ ਸਫ਼ਰ ਵਿੱਚ ਸੁਖਾਲੇ ਵਿਚਰਨ ਲਈ ਸਹਾਇਤਾ ਕਰ ਰਹੀ ਸੰਸਥਾ ਮਾਈਾਡ ਮੇਕਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲਾਂ ਅਤੇ ਕਾਲਜਾਂ ਵਿੱਚ ਹੋ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਵੱਖੋ- ਵੱਖਰੇ ਕੋਰਸ ਤਿਆਰ ਕੀਤੇ ਗਏ ਹਨ | ਮਾਈਾਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਅੰਗਰੇਜ਼ੀ ਭਾਸ਼ਾ ਵਿੱਚ ਵਧੇਰੇ ਮੁਹਾਰਤ ਹਾਸਲ ਕਰਨ ਦੇ ਚਾਹਵਾਨਾਂ ਲਈ ਹੌਲੀਡੇ ਇੰਗਲਿਸ਼, ਕੰਪਲੀਟ ਇੰਗਲਿਸ਼ ਕਮਿਊਨੀਕੇਸ਼ਨ ਕੋਰਸ, ਫਲੂਐਂਸੀ ਇਨ ਇੰਗਲਿਸ਼, ਬੇਸਿਕ ਅਤੇ ਐਡਵਾਂਸ ਕੰਪਿਊਟਰ ਕੋਰਸ ਅਤੇ ਵੀਡੀਓ ਐਡੀਟਿੰਗ ਵਰਗੇ ਅਨੇਕਾਂ ਹੀ ਕੋਰਸ ਤਿਆਰ ਕੀਤੇ ਹਨ | ਜਿਨ੍ਹਾਂ ਦੀਆਂ ਕਲਾਸਾਂ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਹੋਣ ਦੇ ਨਾਲ ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ | ਮਾਣਕੀ ਨੇ ਦੱਸਿਆ ਕਿ ਆਇਲਟਸ, ਪੀਟੀਈ ਟੋਫਲ, ਸੈਲਪਿਪ, ਡਿਊਲਿੰਗੋ ਅਤੇ ਆਈਲੈਟਸ ਲਾਈਫ ਸਕਿਲ ਦੇ ਕੋਰਸ ਪਹਿਲਾਂ ਤੋਂ ਹੀ ਚੱਲ ਰਹੇ ਹਨ ਅਤੇ ਵਿਦਿਆਰਥੀ ਆਪਣੇ ਦਾਖਲੇ ਕਰਵਾ ਸਕਦੇ ਹਨ | ਫਰੈਂਚ ਭਾਸ਼ਾ ਸਿੱਖਣ ਦੇ ਚਾਹਵਾਨਾਂ ਲਈ ਵਿਸ਼ੇਸ਼ ਕੋਰਸ ਚਲਾਏ ਗਏ ਹਨ, ਜਿਸ 'ਚ ਦੇਸ਼ ਵਿਦੇਸ਼ ਵਿੱਚ ਬੈਠੇ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਬਰੀ ਡਬਲ ਡਿਊਟੀ ਥੋਪ ਕੇ ਅਧਿਆਪਕਾਂ ਨੂੰ ਕੀਤਾ ਜਾ ਰਿਹੈ ਮਾਨਸਿਕ ਤੌਰ 'ਤੇ ਪ੍ਰੇਸ਼ਾਨ-ਜਗਜੀਤ... ਅਗਲੀ ਖ਼ਬਰ ਰਾਜ ਮੋਟੋ ਸਟਾਰ ਦੇ ਸ਼ੋਅਰੂਮਾਂ 'ਚ ਜਾਵਾ ਮੋਟਰਸਾਈਕਲ ਦਾ ਨਵੇਂ ਮਾਡਲ ਯੈਦੀ ਸਕਰੈਂਬਲਰ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।