11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਿੰਡਰ ਗਾਰਟਨ ਸਕੂਲ ਸਮਰਾਲਾ 'ਚ ਮਾਂ ਦਿਵਸ ਸੰਬੰਧੀ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ

ਅਜੀਤ ਡੈਸਕ 09-05-2026
ਸਮਰਾਲਾ, 8 ਮਈ (ਗੋਪਾਲ ਸੋਫਤ)-ਕਿੰਡਰ ਗਾਰਟਨ ਐਂਡ ਸੀ. ਸੈ. ਸਕੂਲ ਸਮਰਾਲਾ ਵਿਚ ਅੱਜ ਮਾਂ ਦਿਵਸ ਸੰਬੰਧੀ ਸਮਾਰੋਹ ਕਰਵਾਇਆ ਗਿਆ | ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ ਨੇ ਮਾਂ ਦੀ ਵਿਸ਼ੇਸ਼ਤਾ ਬਾਰੇ ਬੱਚਿਆਂ ਨੂੰ ਦੱਸਿਆ ਕਿ ਹਰੇਕ ਬੱਚੇ ਦੀ ਜ਼ਿੰਦਗੀ 'ਚ ਮਾਂ ਦੀ ਸਭ ਤੋਂ ਵੱਧ ਮਹੱਤਤਾ ਹੁੰਦੀ ਹੈ | ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਮਾਂ ਦਿਵਸ ਦੁਨੀਆਂ ਭਰ ਦੀਆਂ ਮਾਵਾਂ ਦਾ ਸਨਮਾਨ ਕਰਨ ਲਈ, ਉਨ੍ਹਾਂ ਨੂੰ ਇਹ ਅਹਿਸਾਸ ਕਰਾਉਣ ਲਈ ਕਿ ਉਹ ਕਿੰਨੀਆਂ ਖ਼ਾਸ ਅਤੇ ਮਹੱਤਵਪੂਰਨ ਹਨ, ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ ਤਾਂ ਸਭ ਤੋਂ ਪਹਿਲਾ ਮਾਂ ਸ਼ਬਦ ਹੀ ਬੋਲਦਾ ਹੈ | ਇਹ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚੇ ਦੇ ਹਰ ਦੁੱਖ ਅਤੇ ਦਰਦ ਨੂੰ ਪਲ ਭਰ ਵਿਚ ਮਹਿਸੂਸ ਕਰ ਲੈਂਦੀ ਹੈ | ਮਾਂ ਨੂੰ ਤੋਹਫ਼ਿਆਂ ਦੀ ਨਹੀਂ ਸਤਿਕਾਰ ਤੇ ਪਿਆਰ ਦੀ ਲੋੜ ਹੁੰਦੀ ਹੈ | ਇਸ ਤੋਂ ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਮਾਂ ਦਿਵਸ 'ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ | ਵਿਦਿਆਰਥੀਆਂ ਵਲੋਂ ਮਾਂ ਦਿਵਸ ਨਾਲ ਸੰਬੰਧਿਤ ਭਾਸ਼ਨ, ਕਵਿਤਾਵਾਂ ਪੇਸ਼ ਕੀਤੀਆਂ ਅਤੇ ਅਧਿਆਪਕਾਂ ਵਲੋਂ ਚਾਰਟ ਮੁਕਾਬਲੇ ਕਰਵਾਏ ਗਏ | ਇਸ ਤੋਂ ਉਪਰੰਤ ਸੈਸ਼ਨ 2025-26 ਦੀ ਸਲਾਨਾ ਪ੍ਰੀਖਿਆ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ, ਪਿ੍ੰਸੀਪਲ ਰਣਜੋਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ | ਅੰਤ ਵਿਚ ਸਕੂਲ ਦੇ ਡਾਇਰੈਕਟਰ ਅਤੇ ਪਿ੍ੰਸੀਪਲ ਨੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਮਾਂ ਦਿਵਸ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਤੋਂ ਵਾਅਦਾ ਲਿਆ ਕਿ ਉਹ ਆਪਣੇ ਮਾਤਾ-ਪਿਤਾ ਦਾ ਧਿਆਨ ਰੱਖਣਗੇ |
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਵਲੋਂ ਕਰਾਟੇ ਚੈਂਪੀਅਨ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਕਟੋਰੀਆ ਸਕੂਲ ਵਲੋਂ ਕਰਾਟੇ ਚੈਂਪੀਅਨ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।