ਨਿਜ਼ਾਮਪੁਰ ’ਚ ਤੀਆਂ ਦਾ ਤਿਉਹਾਰ ਮਨਾਇਆ
ਮਲੌਦ , 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਨਿਜ਼ਾਮਪੁਰ ਵਿਖੇ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਮੰਨੀਆਂ ਜਾਂਦੀਆਂ ਤੀਆਂ ਦਾ ਤਿਉਹਾਰ ਹਾਕਮ ਸਿੰਘ ਹਾਕੀ ਤੇ ਸੋਮਾ ਸਿੰਘ ਕੈਂਥ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਧੂਮ-ਧਾਮ ਨਾਲ ਮਨਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨਿਜ਼ਾਮਪੁਰ ਦੇ ਪਿੱਪਲ ਤੇ ਬੋਹੜ ਥੱਲੇ ਲੱਗੀਆਂ ਤੀਆਂ ਵਿਚ ਪਿੰਡ ਦੀਆਂ ਔਰਤਾਂ ਨੇ ਪੰਜਾਬੀ ਪਹਿਰਾਵੇ ਵਿਚ ਸੱਜ ਧਜ ਕੇ ਸ਼ਮੂਲੀਅਤ ਕੀਤੀ।
ਅਜੀਤ ਡੈਸਕ
11-08-2026