ਨਵੀਂ ਦਿੱਲੀ, 11 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰਾਮ 'ਤੇ 15 ਅਗਸਤ ਤੋਂ ਪਹਿਲਾਂ ਇਕ ਵੀਡੀਓ ਪੋਸਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆਂ ਹੈ ਕਿ ਆਓ 15 ਅਗਸਤ ਨੂੰ ਮਾਣ ਨਾਲ ਮਨਾਈਏ, ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਂਟ ਕਰੀਏ, ਵਿਕਸਿਤ ਭਾਰਤ ਦਾ ਪ੍ਰਣ ਕਰੀਏ।
ਉਨ੍ਹਾਂ ਪੋਸਟ ਕਰਦੇ ਹੋਏ ਕਿਹਾ ਕਿ ਹਰ ਘਰ ਤਿਰੰਗਾ, ਘਰ ਘਰ ਤਿਰੰਗਾ, ਹਰ ਮਨ ਤਿਰੰਗਾ। ਆਓ ਹਰ ਘਰ ਤਿਰੰਗਾ ਲਹਿਰਾਈਏ..."