12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਰਾਜ ਮਿਸਤਰੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਅਜੀਤ ਡੈਸਕ 09-05-2026
ਮਾਛੀਵਾੜਾ ਸਾਹਿਬ, 8 ਮਈ (ਰਾਜਦੀਪ ਸਿੰਘ ਅਲਬੇਲਾ)-ਬੀਤੀ ਦੇਰ ਸ਼ਾਮ ਬਲੀਬੇਗ ਬਸਤੀ ਵਿਖੇ ਇੱਕ ਵਿਅਕਤੀ ਮਿਤਲੇਸ਼ (40) ਨੇ ਗਲ-ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਪਰਿਵਾਰ ਅਨੁਸਾਰ ਮਿਤਲੇਸ਼ ਦੀ ਪਤਨੀ ਤੇ ਬੱਚੇ ਮਜ਼ਦੂਰੀ ਕਰਨ ਲਈ ਗਏ ਹੋਏ ਸਨ ਅਤੇ ਪਿੱਛੋਂ ਸ਼ਾਮ ਨੂੰ ਉਹ ਘਰ ਵਿਚ ਆਇਆ, ਜਿਸ ਨੇ ਪਤਨੀ ਦੀ ਸਾੜੀ ਦਾ ਗਲ-ਫਾਹਾ ਬਣਾ ਕੇ ਝੁੱਗੀ 'ਚ ਲੱਗੀ ਹੁੱਕ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ | ਪਰਿਵਾਰ ਤੇ ਬੱਚੇ ਜਦੋਂ ਘਰ ਆਏ ਤਾਂ ਉਨ੍ਹਾਂ ਦੇਖਿਆ ਕਿ ਮਿਤਲੇਸ਼ ਗਲ ਫਾਹਾ ਲੈ ਕੇ ਲਟਕਿਆ ਹੋਇਆ ਸੀ ਅਤੇ ਜਦੋਂ ਉਸ ਨੂੰ ਹੇਠਾਂ ਉਤਾਰਿਆਂ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਜਿਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਮਿ੍ਤਕ ਦੇ ਭਰਾ ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਮਿਤਲੇਸ਼ ਕੁਮਾਰ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਜੋ ਪਿਛਲੇ 2 ਦਿਨਾਂ ਤੋਂ ਆਪਣੇ ਦੋਸਤਾਂ ਨਾਲ ਹੀ ਘੁੰਮਦਾ ਰਹਿੰਦਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਮਿ੍ਤਕ ਨਾਲ ਬਸਤੀ ਦੇ ਕੁੱਝ 3-4 ਵਿਅਕਤੀ ਉਸ ਨਾਲ ਰੰਜਸ਼ ਰੱਖਦੇ ਸਨ ਅਤੇ ਧਮਕੀਆਂ ਦੇ ਕੇ ਪ੍ਰੇਸ਼ਾਨ ਕਰਦੇ ਸਨ | ਪਰਿਵਾਰ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜਾਂ ਤਾਂ ਉਸ ਨੰੂ ਮਾਰ ਕੇ ਲਟਕਾ ਦਿੱਤਾ ਹੈ ਜਾਂ ਉਸ ਨੇ ਉਕਤ ਵਿਅਕਤੀਆਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਜਿਸ ਕਾਰਨ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ |
ਪਿਛਲੀ ਖ਼ਬਰ ਹੁਣ ਬੈਂਕਾਂ 'ਚ ਆ ਰਹੀ ਕੈਸ਼ ਦੀ ਕਿੱਲਤ ਅਗਲੀ ਖ਼ਬਰ ਬਿੰਦਰ ਜੱਸਲ ਨੇ ਕੀਤੀ ਅਕਾਲੀ ਦਲ 'ਚ ਵਾਪਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।