13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਿੰਦਰ ਜੱਸਲ ਨੇ ਕੀਤੀ ਅਕਾਲੀ ਦਲ 'ਚ ਵਾਪਸੀ

ਅਜੀਤ ਡੈਸਕ 09-05-2026
ਖੰਨਾ, 8 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੇ ਵਾਰਡ ਨੰਬਰ 16 'ਚ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਜਦੋਂ ਨੌਜਵਾਨ ਗੁਰਿੰਦਰ ਸਿੰਘ ਬਿੰਦਰ ਜੱਸਲ ਨੇ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਘਰ ਵਾਪਸੀ ਕੀਤੀ | ਪਾਰਟੀ 'ਚ ਸ਼ਾਮਿਲ ਹੋਣ 'ਤੇ ਇਨ੍ਹਾਂ ਦਾ ਹਲਕਾ ਇੰਚਾਰਜ ਖੰਨਾ ਸ਼ੋ੍ਰਮਣੀ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਯਾਦੂ ਨੇ ਪਾਰਟੀ ਆਗੂਆਂ ਤੇ ਵਾਰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਗੁਰਿੰਦਰ ਸਿੰਘ ਬਿੰਦਰ ਜੱਸਲ ਨੂੰ ਵਾਰਡ ਨੰਬਰ 16 'ਚੋਂ ਸ਼ੋ੍ਰਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ | ਯਾਦੂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨੌਜਵਾਨ ਬਿੰਦਰ ਜੱਸਲ ਆਪਣੀ ਜ਼ਿੰਮੇਵਾਰੀ ਨੂੰ ਮਿਹਨਤ ਤੇ ਲਗਨ ਨਾਲ ਨਿਭਾਉਣਗੇ | ਵਾਰਡ ਵਾਸੀਆਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹੋਏ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਗੇ | ਯਾਦੂ ਨੇ ਕਿਹਾ ਕਿ ਆਪ ਸਰਕਾਰ ਦੀ ਦਿਨ ਬੀਤ ਚੁੱਕੇ ਹਨ | ਇਹ ਪਾਰਟੀ ਲੋਕਾਂ ਵਿਚ ਆਪਣਾ ਭਰੋਸਾ ਗੁਆ ਚੁੱਕੀ ਹੈ, ਜਿਸ ਕਰ ਕੇ ਆਗਾਮੀ ਨਗਰ ਕੌਂਸਲ ਚੋਣਾਂ ਤੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦਾ ਮਾੜਾ ਹਸ਼ਰ ਹੋਵੇਗਾ | ਪੰਜਾਬ 'ਚ ਪਾਰਟੀ ਦਾ ਆਧਾਰ ਬਣਿਆਂ ਸੀ ਤੇ ਹੁਣ ਪੰਜਾਬ 'ਚ ਹੀ ਪਾਰਟੀ ਦਾ ਖ਼ਾਤਮਾ ਹੋਣ ਜਾ ਰਿਹਾ ਹੈ | ਚੰਦ ਮਹੀਨਿਆਂ ਦੀ ਪਾਰਟੀ ਹੈ | ਯਾਦੂ ਨੇ ਕਿਹਾ ਕਿ ਆਪ ਦੇ ਲੀਡਰਾਂ 'ਤੇ ਲੋਕਾਂ ਭਰੋਸਾ ਕੀਤਾ ਸੀ | ਪਰ ਇਨ੍ਹਾਂ ਨੇ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਨਾਲ ਦਗ਼ਾ ਕਮਾਇਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਰਿੱਕੀ ਅਜਨੌਦ, ਹਰਪ੍ਰੀਤ ਸਿੰਘ ਕਾਲਾ, ਕਾਲੀਰਾਓ, ਗੁਰਿੰਦਰ ਸਿੰਘ ਬੱਗਾ, ਹਰਜੀਤ ਸੁਮਨ, ਹਰਨੇਕ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਨਾਜ਼ਰ ਸਿੰਘ, ਅਮਨਦੀਪ ਸਿੰਘ, ਲਵਤਾਰ ਸੁਮਨ, ਗੁਰਜੀਤ ਸੁਮਨ, ਮਿੰਟੂ ਜੱਸਲ, ਸਾਹਿਲ ਬੱਲੂ, ਹੁਸਨ ਜੱਸਲ, ਪਵਨ ਜੱਸਲ, ਸੰਜੂ ਜੱਸਲ, ਮਨੋਹਰ ਸੁਮਨ, ਹਨੀ ਜੱਸਲ, ਕੁਲਤਾਰ ਸੁਮਨ, ਕਮਲ ਜੱਸਲ, ਮਨਪ੍ਰੀਤ ਸੁਮਨ, ਹਰਕਮਲ ਜੱਸਲ, ਇਕਬਾਲ ਸਿੰਘ, ਜੰਗ ਸਿੰਘ, ਮਨੀ ਜੱਸਲ, ਲੱਕੀ, ਨੋਨੀ ਸਿੰਘੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜ ਮਿਸਤਰੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਬੇਕਾਬੂ ਕੈਂਟਰ ਨੇ ਕਈ ਵਾਹਨ ਦਰੜੇ, ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।