13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹੋਮ ਸਾਇੰਸ ਵਿਭਾਗ ਵਲੋਂ ਕੈਫੇਟੇਰੀਆ ਬਣਾਇਆ

ਅਜੀਤ ਡੈਸਕ 05-04-2026
ਮਾਛੀਵਾੜਾ ਸਾਹਿਬ, 4 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੇ ਹੋਮ ਸਾਇੰਸ ਵਿਭਾਗ ਵਲੋਂ ਹੋਮ ਸਾਇੰਸ ਲੈਬ 'ਚ ਕੈਫੇਟੇਰੀਆ ਬਣਾਇਆ ਗਿਆ, ਜਿਸ ਦਾ ਮੁੱਖ ਆਕਰਸ਼ਣ ਪਾਵ ਭਾਜੀ ਕੌਂਬੋ ਮੌਕਟੇਲ ਜਾਂ ਕੋਲਡ ਕਾਫੀ ਨਾਲ ਸੀ | ਹੋਮ ਸਾਇੰਸ ਵਿਭਾਗ ਦੇ ਮੁਖੀ ਡਾ. ਰਣਜੀਤ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਵਲੋਂ ਕੀਤੇ ਗਏ ਇਸ ਕੈਫੇਟੇਰੀਆ ਦਾ ਉਦੇਸ਼ ਵਿਦਿਆਰਥਣਾਂ ਨੂੰ ਵਿਹਾਰਕ ਹੁਨਰ ਦੇ ਨਾਲ ਭੋਜਨ ਦੀ ਤਿਆਰੀ, ਪ੍ਰਸਤੁਤੀਕਰਨ ਅਤੇ ਪ੍ਰਬੰਧਨ ਬਾਰੇ ਪ੍ਰਯੋਗਾਤਮਿਕ ਤਜਰਬਾ ਦੇਣਾ ਸੀ | ਇਹ ਗਤੀਵਿਧੀ ਨਵੀਂ ਸਿੱਖਿਆ ਨੀਤੀ (ਐਨ. ਈ. ਪੀ.) ਦੇ ਤਹਿਤ ਕਰਵਾਈ ਗਈ, ਜਿਸ ਨਾਲ ਵਿਦਿਆਰਥਣਾਂ 'ਚ ਪ੍ਰਯੋਗਾਤਮਿਕ ਸਿੱਖਿਆ ਅਤੇ ਕੌਸ਼ਲ ਵਿਕਾਸ ਨੂੰ ਉਤਸ਼ਾਹ ਮਿਲਦਾ ਹੈ | ਹੋਮ ਸਾਇੰਸ ਵਿਭਾਗ ਵਲੋਂ ਇਸ ਤੋਂ ਪਹਿਲਾਂ ਵੀ ਗੋਲ-ਗੱਪਿਆਂ ਦਾ ਸਟਾਲ ਲਗਾਇਆ ਗਿਆ ਸੀ | ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਨੂੰ ਆਪਣੇ ਛੋਟੇ ਬਿਜ਼ਨਸ ਨੂੰ ਚਲਾਉਣ ਅਤੇ ਉਦਯਮਿਤਾ ਬਾਰੇ ਸਿੱਖਣ ਦਾ ਮੌਕਾ ਦਿੰਦੀਆਂ ਹਨ | ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਹੋਮ ਸਾਇੰਸ ਵਿਭਾਗ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਦੇ ਹੁਨਰ ਅਤੇ ਆਤਮ-ਵਿਸ਼ਵਾਸ ਨੂੰ ਵਿਕਸਿਤ ਕਰਦੀਆਂ ਹਨ |
ਪਿਛਲੀ ਖ਼ਬਰ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਸਮਾਰੋਹ 6 ਨੂੰ- ਜੱਲ੍ਹਾ/ਲਾਪਰਾਂ ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਦਾ ਪਾਇਲ ਪਹੁੰਚਣ 'ਤੇ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।