13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਦਾ ਪਾਇਲ ਪਹੁੰਚਣ 'ਤੇ ਭਰਵਾਂ ਸਵਾਗਤ <br/>

ਅਜੀਤ ਡੈਸਕ 05-04-2026
ਪਾਇਲ, 4 ਅਪ੍ਰੈਲ (ਨਿਜ਼ਾਮਪੁਰ, ਰਜਿੰਦਰ ਸਿੰਘ)-ਪੰਜਾਬ ਦੇ ਵਿਚ ਇਸ ਵਕਤ ਜੋ ਹਾਲਾਤ ਬਣੇ ਹੋਏ ਹਨ, ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਵਿਚ ਜੰਗਲ ਦਾ ਰਾਜ ਹੈ ਤੇ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਦੇ ਉੱਤੇ ਕਾਬੂ ਪਾਉਣ ਵਿਚ ਸਰਕਾਰ ਬਿਲਕੁਲ ਅਸਫਲ ਹੋ ਚੁੱਕੀ ਹੈ | ਇਸ ਕਰਕੇ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਭਾਈ ਅੰਮਿ੍ਤਪਾਲ ਸਿੰਘ ਹੀ ਪੰਜਾਬ ਦਾ ਭਲਾ ਕਰ ਸਕਦੇ ਹਨ | ਇਸ ਕਰਕੇ ਅਸੀਂ ਉਨ੍ਹਾਂ ਦੀ ਅਗਵਾਈ ਵਿਚ 2027 ਸਰਕਾਰ ਬਣਾਵਾਂਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਪਾਇਲ ਪਹੁੰਚਣ ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਭਾਈ ਸਰਬਜੀਤ ਸਿੰਘ ਦਾ ਪਾਇਲ ਪਹੁੰਚਣ 'ਤੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਦੇ ਵਿਚ ਭਰਪੂਰ ਸਵਾਗਤ ਕੀਤਾ ਗਿਆ | ਭਾਈ ਸਰਬਜੀਤ ਸਿੰਘ ਖਾਲਸਾ ਵਲੋਂ ਸੰਦੀਪ ਸਿੰਘ ਰੁਪਾਲੋਂ ਨੂੰ ਪਿੱਠ ਥਾਪੜ ਕੇ ਹਲਕੇ ਵਿਚ ਹੋਰ ਵੱਧ ਚੜ ਕੇ ਕੰਮ ਕਰਨ ਲਈ ਹਲਾਸ਼ੇਰੀ ਦਿੱਤੀ | ਇਸ ਮੌਕੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ, ਬੀਬੀ ਸੰਦੀਪ ਕੌਰ ਮਲੋਆ, ਸਮਾਜ ਸੇਵਕ ਬੀਬੀ ਗੁਰਜੋਤ ਕੌਰ ਮਾਂਗਟ, ਨੇਤਾ ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਦਰਸ਼ਨ ਸਿੰਘ ਪਾਇਲ, ਦੀਦਾਰ ਸਿੰਘ ਰਾਣੋ, ਸੁੱਖ ਬਿਲਾਸਪੁਰ, ਰਾਜ ਕੋਮਲ ਜੰਡਾਲੀ, ਬੁੱਧ ਸਿੰਘ ਮਦਨੀਪੁਰ, ਗੁਰਪ੍ਰੀਤ ਸਿੰਘ ਰਾਜਗੜ੍ਹ, ਹਰਦੇਵ ਸਿੰਘ ਮਦਨੀਪੁਰ, ਸੋਢੀ ਦੋਰਾਹਾ ਹਾਜ਼ਰ ਸਨ |

ਪਿਛਲੀ ਖ਼ਬਰ ਹੋਮ ਸਾਇੰਸ ਵਿਭਾਗ ਵਲੋਂ ਕੈਫੇਟੇਰੀਆ ਬਣਾਇਆ ਅਗਲੀ ਖ਼ਬਰ 'ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ' ਪੁਸਤਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।