13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਾਹਨੇਵਾਲ ਅਨਾਜ ਮੰਡੀ ਦੇ ਸਾਡੇ ਐਸੋਸੀਏਸ਼ਨ ਦੇ ਨਾਲ ਜੁੜੇ ਆੜ੍ਹਤੀ ਮੈਂਬਰਾਂ ਵਲੋਂ ਕਣਕ ਦੀ ਫ਼ਸਲ ਦੌਰਾਨ ਕੋਈ ਵੀ ਹੜਤਾਲ ਨਹੀਂ ਕੀਤੀ ਜਾਵੇਗੀ-ਧਾਲੀਵਾਲ/ਗਰੇਵਾਲ/ਝੱਜ <br/>

ਅਜੀਤ ਡੈਸਕ 05-04-2026
ਸਾਹਨੇਵਾਲ, 4 ਅਪ੍ਰੈਲ (ਹਨੀ ਚਾਠਲੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਆੜ੍ਹਤੀਆ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਵੱਲ ਹਾਂ ਪੱਖੀ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਆੜ੍ਹਤੀਆ ਐਸੋਸੀਏਸ਼ਨ ਨੇ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਸਾਹਨੇਵਾਲ ਅਨਾਜ ਮੰਡੀ ਦੇ ਸਾਡੇ ਐਸੋਸੀਏਸ਼ਨ ਦੇ ਨਾਲ ਜੁੜੇ ਆੜ੍ਹਤੀ ਮੈਂਬਰਾਂ ਵਲੋਂ ਕਣਕ ਦੀ ਫ਼ਸਲ ਦੌਰਾਨ ਕੋਈ ਵੀ ਹੜਤਾਲ ਨਹੀਂ ਕੀਤੀ ਜਾਵੇਗੀ | ਸਗੋਂ ਕਣਕ ਦੀ ਫ਼ਸਲ ਦੇ ਸੀਜ਼ਨ ਨੂੰ ਦੇਖਦਿਆਂ ਹੋਇਆਂ ਆੜ੍ਹਤੀਆ ਵਲੋਂ ਅਨਾਜ ਮੰਡੀ ਅੰਦਰ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਜ਼ਿਲ੍ਹਾ ਵਾਈਸ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ ਅਤੇ ਸਾਹਨੇਵਾਲ ਅਨਾਜ ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਝੱਜ ਵਲੋਂ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਧਾਲੀਵਾਲ, ਗਰੇਵਾਲ ਅਤੇ ਝੱਜ ਨੇ ਕਿਹਾ ਕਿ ਕਣਕ ਦੀ ਫ਼ਸਲ ਦੀ ਖ਼ਰੀਦ ਕਰਨ ਵਾਲੀਆਂ ਖ਼ਰੀਦ ਏਜੰਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਕਣਕ ਦੀ ਫ਼ਸਲ ਦੀ ਖ਼ਰੀਦ ਕਰਨ ਸਮੇਂ ਬਾਰਦਾਨੇ ਦੀ ਘਾਟ ਮਹਿਸੂਸ ਨਾ ਹੋਣ ਦੇਣ ਅਤੇ ਖ਼ਰੀਦ ਏਜੰਸੀਆਂ ਵਲੋਂ ਖਰੀਦੀ ਗਈ ਕਣਕ ਦੀ ਫ਼ਸਲ ਨੂੰ 24 ਘੰਟੇ ਦੌਰਾਨ ਕਣਕ ਦੀ ਫ਼ਸਲ ਦੀ ਚੁਕਾਈ ਕਰ ਲੈਣ ਤਾਂ ਜੋ ਕਿਸਾਨਾਂ ਨੂੰ ਕੋਈ ਵੀ ਦਿੱਕਤ ਪੇਸ਼ ਨਾ ਆਵੇ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਨਾਜ ਮੰਡੀ ਅੰਦਰ ਕਿਸਾਨ ਆਪਣੀ ਕਣਕ ਦੀ ਫ਼ਸਲ ਸੁੱਕੀ ਤੇ ਪੱਕੀ ਲੈ ਕੇ ਆਉਣ ਤਾਂ ਜੋ ਅਨਾਜ ਮੰਡੀ 'ਚ ਕਣਕ ਦੀ ਫ਼ਸਲ ਆਉਂਦੇ ਸਾਰ ਹੀ ਕਣਕ ਦੀ ਫ਼ਸਲ ਦੀ ਜਲਦ ਮੁੱਲ ਲੱਗ ਸਕੇ ਅਤੇ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ 'ਚ ਅਨੁਸ਼ਾਸਨਹੀਣਤਾ ਨਹੀਂ ਬਰਦਾਸ਼ਤ ਕੀਤੀ ਜਾਵੇਗੀ-ਪਰਮਜੀਤ ਸਿੰਘ ਢਿੱਲੋਂ <br/> ਅਗਲੀ ਖ਼ਬਰ ਰੌਣੀ 'ਚ ਬੱਸਾਂ ਰੁਕਣ ਕਾਰਨ ਇਲਾਕੇ ਦੇ ਲੋਕਾਂ ਜਰਗ ਮੇਨ ਰੋਡ 'ਤੇ ਦਿੱਤਾ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।