12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਰੌਣੀ 'ਚ ਬੱਸਾਂ ਰੁਕਣ ਕਾਰਨ ਇਲਾਕੇ ਦੇ ਲੋਕਾਂ ਜਰਗ ਮੇਨ ਰੋਡ 'ਤੇ ਦਿੱਤਾ ਧਰਨਾ <br/>

ਅਜੀਤ ਡੈਸਕ 05-04-2026
ਜੌੜੇਪੁਲ ਜਰਗ, 4 ਅਪ੍ਰੈਲ (ਪਾਲਾ ਰਾਜੇਵਾਲੀਆ)-ਅੱਜ ਜਰਗ ਮੇਨ ਰੋਡ 'ਤੇ ਰੌਣੀ ਪਿੰਡ ਅਤੇ ਰੌਣੀ ਦੇ ਨਾਲ ਲੱਗਦੇ ਤਕਰੀਬਨ 10 ਪਿੰਡਾਂ ਦੇ ਲੋਕਾਂ ਨੇ ਵੱਡਾ ਧਰਨਾ ਲਾਇਆ | ਪਿੰਡਾਂ ਦੇ ਪਤਵੰਤਿਆਂ ਨੇ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਰੌਣੀ ਨੂੰ ਜਾਂਦੀਆਂ ਹੀ ਨਹੀਂ, ਜਦੋਂ ਕਿ ਰੌਣੀ ਅਜਿਹਾ ਵੱਡਾ ਪਿੰਡ ਹੈ | ਜਿਸ ਨਾਲ ਇਲਾਕੇ ਦੇ ਪਿੰਡ ਭਰਥਲਾ, ਮੁੱਲਾਂਪੁਰ, ਮਲਕਪੁਰ, ਬੀਬੀਪੁਰ, ਬੌਪੁਰ ਅਤੇ ਤੁਰਮਰੀ ਸਮੇਤ ਹੋਰ ਪਿੰਡ ਜੁੜੇ ਹੋਏ ਹਨ | ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਉਪਰੋਕਤ ਪਿੰਡਾਂ ਦੇ ਬੱਚੇ ਵੀ ਵੱਖ ਵੱਖ ਸਕੂਲਾਂ 'ਚ ਜਾਣ ਆਉਣ ਲਈ ਰੌਣੀ ਹੀ ਪੁੱਜਦੇ ਹਨ | ਪ੍ਰੰਤੂ ਬੱਸਾਂ ਦੇ ਰੌਣੀ ਨਾਂ ਰੁਕਣ ਕਾਰਨ ਇਹਨਾਂ ਵਿਦਿਆਰਥੀਆਂ ਨੂੰ ਵੀ ਵੱਡੀ ਮੁਸ਼ਕਿਲ ਪੇਸ਼ ਆਉਂਦੀ ਹੈ | ਇਹਨਾਂ ਪਤਵੰਤਿਆਂ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਅਤੇ ਸ਼ਹਿਰਾਂ ਨੂੰ ਜਾਣ ਵਾਲੀਆਂ ਲੜਕੀਆਂ ਨੂੰ ਰੌਣੀ ਆਉਣ ਤੋਂ ਬਾਅਦ ਜਰਗ ਆਉਣਾ ਪੈਂਦਾ ਹੈ ਜੋ ਕਿ ਵੱਡੀ ਸਮੱਸਿਆ ਹੈ | ਹਾਜਰ ਲੋਕਾਂ ਨੇ ਦੱਸਿਆ ਕਿ ਬੱਸਾਂ ਵਾਲਿਆਂ ਨੂੰ ਬਹਾਨਾ ਹੈ ਕਿ ਸੜਕ ਟੁੱਟਣ ਕਾਰਨ ਬੱਸਾਂ ਨਹੀਂ ਆ ਸਕਦੀਆਂ ਪ੍ਰੰਤੂ ਸੜਕ ਦਾ ਥੋੜਾ ਟੋਟਾ ਹੀ ਟੁੱਟਿਆ ਹੋਇਆ ਜਦੋਂ ਕਿ ਹੋਰ ਵਹੀਕਲ ਜਿਵੇਂ ਕਿ ਕਾਰਾਂ ਆਦਿ ਵੀ ਤਾਂ ਜਰਗ ਨੂੰ ਜਾਂਦੇ ਹੀ ਹਨ ਫਿਰ ਬੱਸਾਂ ਵਾਲੇ ਹੀ ਇੱਦਾਂ ਕਿਉਂ ਕਰਦੇ ਹਨ | ਲੋਕਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਬੱਸਾਂ ਜਰਗ ਤੋਂ ਜੌੜੇਪੁਲ ਅਤੇ ਜੌੜੇਪੁਲ ਤੋਂ ਜਰਗ ਸਿੱਧੀਆਂ ਜਾਂਦੀਆਂ ਹਨ | ਪ੍ਰੰਤੂ ਰੌਣੀ ਨਹੀਂ ਪੁੱਜਦੀਆਂ | ਉਨ੍ਹਾਂ ਸਬੰਧਿਤ ਮਹਿਕਮੇ ਤੋਂ ਜੋਰਦਾਰ ਮੰਗ ਕੀਤੀ ਕਿ ਬੱਸਾਂ ਜਰਗ ਵਾਇਆ ਰੌਣੀ ਅਤੇ ਜੌੜੇਪੁਲ ਵਾਇਆ ਰੌਣੀ ਹੋ ਕੇ ਖੰਨਾ ਜਾਂ ਮਲੇਰਕੋਟਲਾ ਨੂੰ ਜਾਣ |

ਪਿਛਲੀ ਖ਼ਬਰ ਸਾਹਨੇਵਾਲ ਅਨਾਜ ਮੰਡੀ ਦੇ ਸਾਡੇ ਐਸੋਸੀਏਸ਼ਨ ਦੇ ਨਾਲ ਜੁੜੇ ਆੜ੍ਹਤੀ ਮੈਂਬਰਾਂ ਵਲੋਂ ਕਣਕ ਦੀ ਫ਼ਸਲ ਦੌਰਾਨ ਕੋਈ ਵੀ ਹੜਤਾਲ... ਅਗਲੀ ਖ਼ਬਰ ਹਨੂੰਮਾਨ ਜੈਅੰਤੀ ਧੂਮਧਾਮ ਨਾਲ ਮਨਾਈ, ਮੰਦਰਾਂ 'ਚ ਸ਼ਰਧਾਲੂਆਂ ਦੀ ਲੱਗੀ ਭੀੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।