ਠੇਕੇ ਟੁੱਟਣ ਨਾਲ ਪਿਆਕੜਾਂ ਨੂੰ ਲੱਗੀਆਂ ਮੌਜਾਂ
ਅਜੀਤ ਡੈਸਕ
01-04-2026
ਸਾਹਨੇਵਾਲ 31 ਮਾਰਚ (ਅਮਰਜੀਤ ਸਿੰਘ ਮੰਗਲੀ)- ਹਰ ਸਾਲ ਪੰਜਾਬ ਸਰਕਾਰ ਵੱਲੋਂ ਬੋਲੀ ਕਰਕੇ ਨਵੇਂ ਠੇਕੇਦਾਰਾਂ ਨੂੰ ਸ਼ਰਾਬ ਦੇ ਠੇਕਿਆਂ ਦਾ ਚਾਰਜ ਦਿੱਤਾ ਜਾਂਦਾ ਹੈ ਅਤੇ 31 ਮਾਰਚ ਨੂੰ ਪੁਰਾਣੇ ਠੇਕੇਦਾਰ ਸ਼ਰਾਬ ਸਸਤੀ ਕਰ ਦਿੰਦੇ ਹਨ, ਕਿਉਂਕਿ ਦੂਸਰੇ ਦਿਨ ਨਵੇਂ ਠੇਕੇਦਾਰਾਂ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ | ਸਾਹਨੇਵਾਲ ਅਤੇ ਆਸ ਪਾਸ ਸ਼ਰਾਬ ਦੇ ਠੇਕਿਆਂ ਤੇ ਅੱਜ ਸ਼ਰਾਬ ਪੀਣ ਦੇ ਸ਼ੌਕੀਨ ਅਤੇ ਪਿਆਕੜਾਂ ਦੀ ਭੀੜ ਵੇਖਣ ਨੂੰ ਮਿਲੀ, ਕਿਉਂਕਿ ਸ਼ਰਾਬ ਪੀਣ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ 31 ਮਾਰਚ ਨੂੰ ਸ਼ਰਾਬ ਸਸਤੀ ਹੋਵੇਗੀ ਅਤੇ ਹਰ ਕੋਈ ਜਿਆਦਾ ਤੋਂ ਜ਼ਿਆਦਾ ਸ਼ਰਾਬ ਖ਼ਰੀਦ ਕਰਨ ਦੀ ਕੋਸ਼ਿਸ਼ ਕਰਦਾ ਹੈ | ਅੱਜ ਦੇ ਦਿਨ ਸ਼ਰਾਬ ਦੇ ਸ਼ੌਕੀਨ ਸਸਤੀ ਸ਼ਰਾਬ ਖ਼ਰੀਦਣ ਲਈ ਸਵੇਰ ਤੋਂ ਹੀ ਠੇਕਿਆਂ ਦੇ ਆਸ ਪਾਸ ਨਜ਼ਰ ਆਏ ਹਰ ਠੇਕੇ ਤੇ ਬਾਹਰ ਲੰਬੀ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ | ਸ਼ਰਾਬ ਸ਼ੌਕੀਨਾ ਨੂੰ ਪਤਾ ਹੈ ਕਿ ਅੱਜ ਦੇ ਦਿਨ ਇਹ ਸ਼ਰਾਬ ਸਸਤੀ ਮਿਲਦੀ ਹੈ ਕੱਲ੍ਹ ਦੇ ਦਿਨ ਫਿਰ ਇਹ ਮਹਿੰਗੇ ਭਾਅ ਵਿੱਚ ਖ਼ਰੀਦਣੀ ਪਵੇਗੀ, ਇਸ ਲਈ 31 ਮਾਰਚ ਨੂੰ ਹੀ ਸ਼ਰਾਬ ਦੇ ਠੇਕਿਆਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ |