ਮਾਛੀਵਾੜਾ ਸਾਹਿਬ, 31 ਮਾਰਚ (ਮਨੋਜ ਕੁਮਾਰ)-ਪਰਮਿੰਦਰ ਤਿਵਾੜੀ ਦੇ ਕਤਲ ਨੂੰ ਅੱਜ 72 ਘੰਟਿਆਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਤੇ ਅਜੇ ਤੱਕ ਪੁਲਿਸ ਉਸਦੇ ਕਾਤਲ ਤੱਕ ਪਹੁੰਚ ਨਹੀਂ ਪਾਈ ਹੈ | ਅੱਜ ਪਹਿਲੀ ਵਾਰ ਪਰਮਿੰਦਰ ਤਿਵਾੜੀ ਦੇ ਬੇਹੱਦ ਨਜ਼ਦੀਕੀ ਰਿਸ਼ਤੇਦਾਰ ਪਵਨ ਕੁਮਾਰ ਨੇ ਗੱਲਬਾਤ ਦੌਰਾਨ ਇਸ ਕਤਲ ਪਿੱਛੇ ਕਿਸੇ ਗਹਿਰੀ ਤੇ ਡੂੰਘੀ ਸਾਜ਼ਿਸ਼ ਦਾ ਅੰਦੇਸ਼ਾ ਜਤਾਉਂਦਿਆਂ ਜਾਂਚ ਅਧਿਕਾਰੀਆਂ ਨੂੰ ਬਾਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ | ਉਨ੍ਹਾਂ ਗੱਲਬਾਤ ਦੌਰਾਨ ਇਸ ਗੱਲ ਤੇ ਸਾਫ਼ ਸਪਸ਼ਟ ਤੌਰ 'ਤੇ ਦੱਸਿਆ ਕਿ ਇਸ ਕਤਲ ਨੂੰ ਕਿਸੇ ਜ਼ਮੀਨ ਦੇ ਟੁਕੜੇ ਨਾਲ ਜੋੜ ਕੇ ਨਾ ਦੇਖਿਆ ਜਾਵੇ | ਇਹ ਕੁੱਝ ਸਾਲ ਪਹਿਲਾਂ ਦਾ ਪਿੰਡ ਦੀ ਪੰਚਾਇਤ ਨਾਲ ਜੁੜਿਆ ਮੁੱਦਾ ਸੀ ਤੇ ਇਸਦੀ ਕੋਈ ਰੰਜਸ਼ ਅਜਿਹਾ ਘਿਨੋਣਾ ਅਪਰਾਧ ਤੱਕ ਨਹੀਂ ਪਹੁੰਚ ਸਕਦੀ ਅਸਲ ਵਿੱਚ ਪਰਮਿੰਦਰ ਤਿਵਾੜੀ ਦੇ ਇਸ ਕਤਲ ਪਿੱਛੇ ਕੋਈ ਮਾਸਟਰ ਮਾਈਡ ਹੈ ਤੇ ਜਿਸਨੇ ਬਹੁਤ ਹੀ ਸੋਚੀਂ ਸਮਝੀ ਚਾਲ ਨਾਲ ਅਜਿਹਾ ਕਰਵਾਇਆ | ਫਿਲਹਾਲ ਮਾਮਲੇ ਦੀ ਸੱਚਾਈ ਉਸ ਦਰਿੰਦੇ ਕਾਤਲ ਦੇ ਗਿ੍ਫ਼ਤ ਵਿੱਚ ਆਉਣ ਤੋਂ ਬਾਦ ਸਾਹਮਣੇ ਆਵੇਗੀ ਪਰ ਇਸ ਕਤਲ ਕਾਂਡ ਦਾ ਅਸਰ ਇਲਾਕੇ ਵਿੱਚ ਵੱਡੀ ਦਹਿਸ਼ਤ ਨੂੰ ਜਨਮ ਦੇ ਗਿਆ ਹੈ |