ਦੋਰਾਹਾ, 29 ਮਾਰਚ (ਜਸਵੀਰ ਝੱਜ)- ਦੋਹਰਾ ਵਿੱਚ ਪਿਛਲੀ ਲੰਮੇ ਸਮੇਂ ਤੋਂ ਲੋਕਾਂ ਦੇ ਪ੍ਰਸ਼ਾਸਨਿਕ ਕੰਮਾਂ ਦੀ ਸੌਖ ਲਈ ਇੱਕ ਸੁਵਿਧਾ ਸੈਂਟਰ ਚਲਾਇਆ ਜਾ ਰਿਹਾ ਹੈ | ਪਰ ਇਹ ਸੈਂਟਰ ਅੱਜ ਕੱਲ੍ਹ ਲੋਕਾਂ ਲਈ ਸੁਵਿਧਾ ਦੀ ਥਾਂ ਦੁੱਖ ਦਾ ਸੈਂਟਰ ਬਣਿਆ ਹੋਇਆ ਹੈ | ਅੱਜ ਸਨਿਚਰਵਾਰ ਨੂੰ ਸਾਰਾ ਦਿਨ ਇਸ ਸੁਵਿਧਾ ਸੈਂਟਰ ਵਿੱਚ ਕੋਈ ਕੰਮ ਨਹੀਂ ਹੋ ਸਕਿਆ | ਕਿਉਂਕਿ ਦੋਰਾਹਾ ਵਿੱਚ ਬਿਜਲੀ ਮਹਿਕਮੇ ਵੱਲੋਂ ਕੁੱਝ ਮੁਰੰਮਤ ਕਾਰਨ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ | ਪਰ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਪਤਾ ਸੀ, ਕਿ ਇਹ ਸੁਵਿਧਾ ਸੈਂਟਰ ਦੇ ਉੱਤੇ ਵੀ ਸਰਦਾਰ ਪਵੇਗਾ | ਸੁਵਿਧਾ ਸੈਂਟਰ ਵਿੱਚ ਕੰਮ ਕਰਵਾਉਣਾ ਆਏ, ਆਪਣੇ ਗੋਦੀ ਦੇ ਬੱਚੇ ਨਾਲ ਬਿਜਲੀ ਆਉਣ ਦੀ ਉਡੀਕ ਕਰ ਰਹੀ ਮਹਿਲਾ ਨੇ ਦੱਸਿਆ ਕਿ ਇੱਥੋਂ ਦੇ ਕਰਮਚਾਰੀਆਂ ਦੇ ਦੱਸਣ ਅਨੁਸਾਰ ਅੱਜ ਬਿਜਲੀ ਨਾ ਹੋਣ ਕਰਕੇ ਸੁਵਿਧਾ ਸੈਂਟਰ ਦੇ ਸਾਰੇ ਕੰਪਿਊਟਰ ਬੰਦ ਹਨ | ਜਦੋਂ ਇਸ ਦੇ ਬਾਰੇ ਸੁਵਿਧਾ ਸੈਂਟਰ ਦੇ ਕਰਮਚਾਰੀ ਨੂੰ ਪੁੱਛਿਆ ਕਿ ਇਸ ਸੁਵਿਧਾ ਸੈਂਟਰ ਵਿੱਚ ਜਨਰੇਟਰ ਨਹੀਂ ਤਾਂ ਉਨ੍ਹਾਂ ਕਿਹਾ ਜਨਰੇਟਰ ਤਾਂ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਇਸ ਜਨਰੇਟਰ ਵਿੱਚ ਡੀਜ਼ਲ ਨਹੀਂ | ਕਈ ਵਾਰੀ ਇਸ ਦੀ ਸਥਾਨਕ ਆਗੂਆਂ ਅਤੇ ਹਲਕਾ ਵਿਧਾਇਕ ਨੂੰ ਬੇਨਤੀ ਕਰ ਚੁੱਕੇ ਹਾਂ | ਉਹ ਕਹਿ ਦਿੰਦੇ ਹਨ ਕਿ ਡੀਜ਼ਲ ਭੇਜ ਰਹੇ ਹਾਂ | ਪਰ ਅੱਜ ਤੱਕ ਇਸ ਜਨਰੇਟਰ ਵਿੱਚ ਡੀਜ਼ਲ ਨਹੀਂ ਪਿਆ | ਸੋ ਇੱਥੇ ਇਹ ਗੱਲ ਢੁੱਕਦੀ ਕਹਿਣੀ ਬਣਦੀ ਹੈ ਕਿ ਇਹ ਸੁਵਿਧਾ ਸੈਂਟਰ ਅੱਜ ਕੱਲ੍ਹ ਲੋਕਾਂ ਲਈ ਦੁੱਖ ਦਾ ਸੈਂਟਰ ਬਣਿਆ ਹੋਇਆ ਹੈ |