01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਾਹਨੇਵਾਲ 'ਚ ਇਲੈਕਟ੍ਰਾਨਿਕ ਸਾਮਾਨ ਦੀ ਦੁਕਾਨ 'ਚੋਂ ਚੋਰ 4 ਐੱਲ. ਈ. ਡੀ. ਲੈ ਕੇ ਹੋਏ ਫ਼ਰਾਰ

ਅਜੀਤ ਡੈਸਕ 30-03-2026
ਸਾਹਨੇਵਾਲ, 29 ਮਾਰਚ (ਹਨੀ ਚਾਠਲੀ)-ਬੀਤੀ ਰਾਤ ਸਾਹਨੇਵਾਲ-ਕੁਹਾੜਾ ਰੋਡ ਵਿਖੇ ਇਕ ਇਲੈਕਟ੍ਰਾਨਿਕ ਸਮਾਨ ਦੀ ਦੁਕਾਨ 'ਤੇ ਚੋਰਾਂ ਵਲੋਂ ਬੰਦ ਪਏ ਸ਼ਟਰ ਦੇ ਜਿੰਦਰੇ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨ 'ਚ ਪਈਆਂ ਐੱਲ. ਈ. ਡੀ. ਚੁਰਾ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸਾਹਨੇਵਾਲ ਕੁਹਾੜਾ ਰੋਡ ਵਿਖੇ ਇਕ ਕਿਰਾਏ ਦੀ ਦੁਕਾਨ 'ਤੇ ਇਲੈਕਟ੍ਰਾਨਿਕ ਸਮਾਨ ਵੇਚਣ ਦਾ ਕੰਮ ਕਰ ਰਹੇ ਦੁਕਾਨਦਾਰ ਸਰਵੀਰ ਸਿੰਘ ਮਾਨ ਨੇ ਦੱਸਿਆਂ ਕਿ ਮੈਂ ਬੀਤੀ ਰਾਤ ਲਗਭਗ 9 ਵਜੇ ਦੇ ਕਰੀਬ ਆਪਣੀ ਦੁਕਾਨ ਠੀਕ ਠਾਕ ਬੰਦ ਕਰ ਕੇ ਆਪਣੇ ਘਰ ਚਲਾ ਗਿਆ | ਜਦੋਂ ਮੈਂ ਦੂਸਰੇ ਦਿਨ ਸਵੇਰੇ ਲਗਭਗ 7 ਵਜੇ ਦੇ ਕਰੀਬ ਆਪਣੀ ਦੁਕਾਨ ਖੋਲ੍ਹੀ ਤਾਂ ਮੈਂ ਦੇਖ ਕੇ ਇਹ ਹੈਰਾਨ ਰਹਿ ਗਿਆ ਕਿ ਮੇਰੀ ਇਲੈਕਟ੍ਰਾਨਿਕ ਸਮਾਨ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਪਿਆ ਹੈ ਤੇ ਸ਼ੀਸ਼ਾ ਟੁੱਟਿਆ ਪਿਆ ਹੈ ਤੇ ਦੁਕਾਨ ਦੇ ਅੰਦਰ ਪਿਆ ਸਮਾਨ ਖਿਲਰਿਆਂ ਪਿਆ ਸੀ | ਉਨ੍ਹਾਂ ਅੱਗੇ ਦੱਸਿਆ ਕਿ ਦੁਕਾਨ ਦੇ ਅੰਦਰ ਪਈਆ 4 ਐੱਲ. ਈ. ਡੀ. ਵੀ ਗ਼ਾਇਬ ਸਨ, ਜਿਸ ਦੀ ਕੀਮਤ ਲਗਭਗ 80 ਹਜ਼ਾਰ ਰੁਪਏ ਬਣਦੀ ਹੈ | ਸਰਵੀਰ ਸਿੰਘ ਮਾਨ ਨੇ ਦੱਸਿਆ ਕਿ ਮੇਰੀ ਇਲੈਕਟ੍ਰਾਨਿਕ ਸਮਾਨ ਦੀ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਉਸ ਚੋਰਾਂ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ | ਸਰਵੀਰ ਮਾਨ ਨੇ ਕਿਹਾ ਕਿ ਮੈਂ ਇਸ ਦੀ ਸੂਚਨਾ ਥਾਣਾ ਸਾਹਨੇਵਾਲ ਵਿਖੇ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਮੇਰੀ ਦੁਕਾਨ 'ਤੇ ਆ ਕੇ ਖਾਨਾਪੂਰਤੀ ਕਰ ਕੇ ਚਲੀ ਗਈ |
ਪਿਛਲੀ ਖ਼ਬਰ ਨਵਜੋਤ ਸਿੰਘ ਅਕਾਲੀ ਦਲ ਯੂਥ ਵਿੰਗ ਦੇ ਬਲਾਕ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਮੁਕੰਦਪੁਰ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।