19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਖੇਡ ਵਿਭਾਗ ਵਲੋਂ ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 2 ਨੂੰ

ਅਜੀਤ ਡੈਸਕ 27-03-2026
• ਖੇਡ ਵਿਭਾਗ ਵਲੋਂ ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 2 ਅਪ੍ਰੈਲ ਨੂੰ
ਡੇਹਲੋਂ, 26 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਅਕੈਡਮੀ ਦੇ ਚੱਲ ਰਹੇ ਖੇਡ ਵਿੰਗ ਅੰਡਰ-14 ਸਾਲ, ਅੰਡਰ-17 ਸਾਲ, ਅਤੇ ਅੰਡਰ-19 ਸਾਲ ਵਰਗ ਮੁੰਡਿਆਂ ਦੇ ਲਈ ਚੋਣ ਟਾਇਰ 2 ਅਪ੍ਰੈਲ ਦਿਨ ਵੀਰਵਾਰ ਨੂੰ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਏ ਜਾਣਗੇ | ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਅੰਡਰ-14 ਸਾਲ ਵਿਚ 1-1-2013 ਤੋਂ ਬਾਅਦ ਵਾਲੇ, ਅੰਡਰ-17 ਸਾਲ ਵਿਚ 1-1-2010 ਤੋਂ ਬਾਅਦ ਵਾਲੇ ਅੰਡਰ-19 ਸਾਲ ਵਿਚ, 1-1-2008 ਤੋਂ ਬਾਅਦ ਵਾਲੇ ਜਨਮੇ ਖਿਡਾਰੀ ਚੋਣ ਟਰਾਇਲ ਦੇਣ ਦੇ ਯੋਗ ਹੋਣਗੇ | ਇਹ ਚੋਣ ਟਰਾਇਲ 2 ਅਪ੍ਰੈਲ ਨੂੰ ਸਵੇਰੇ 9 ਵਜੇ ਸ਼ੁਰੂ ਹੋਣਗੇ ਤੇ 4 ਵਜੇ ਤੱਕ ਸਮਾਪਤੀ ਹੋਵੇਗੀ | ਇਨਾਂ ਚੋਣ ਟਰਾਇਲਾਂ ਵਿਚ ਚੁਣੇ ਗਏ ਖਿਡਾਰੀਆਂ ਦੀ ਬਾਅਦ ਵਿਚ ਸਿੱਖਿਆ ਵਿਭਾਗ ਵਲੋਂ ਲੈ ਜਾਣ ਵਾਲੇ ਚੋਣ ਟਰਾਇਲਾਂ ਵਿਚ ਚੋਣ ਹੋਵੇਗੀ | ਭਾਗ ਲੈਣ ਦੇ ਚਾਹਵਾਨ ਖਿਡਾਰੀ ਆਪਣੇ ਉਮਰ ਦੇ ਸਬੂਤ ਅਤੇ ਖੇਡ ਪ੍ਰਾਪਤੀਆਂ ਦੇ ਸਬੂਤਾਂ ਸਮੇਤ 2 ਅਪ੍ਰੈਲ ਨੂੰ 9 ਵਜੇ ਤੋਂ ਪਹਿਲਾਂ ਜਰਖੜ ਖੇਡ ਸਟੇਡੀਅਮ ਜ਼ਿਲਾ ਲੁਧਿਆਣਾ ਵਿਖੇ ਰਿਪੋਰਟ ਕਰਨਗੇ | ਚੁਣੇ ਗਏ ਖਿਡਾਰੀਆਂ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ | ਭਾਗ ਲੈਣ ਦੇ ਇੱਛੁਕ ਖਿਡਾਰੀ ਕੋਚ ਗੁਰਸਤਿੰਦਰ ਸਿੰਘ ਪਰਗਟ ਨਾਲ ਸੰਪਰਕ ਕਰ ਸਕਦੇ ਹਨ |
ਪਿਛਲੀ ਖ਼ਬਰ ਨਾਨਕਸਰ ਸੰਪਰਦਾਇ ਮਹਾਂਪੁਰਸ਼ਾਂ ਨੇ ਲੱਖਾਂ ਮਨੁੱਖੀ ਰੂਹਾਂ ਨੂੰ ਨਾਮ ਬਾਣੀ ਨਾਲ ਜੋੜਿਆ-ਜਥੇਦਾਰ ਗੜਗੱਜ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਲੱਖਾ ਪਾਇਲ ਟਕਸਾਲੀ ਕਾਂਗਰਸੀ ਆਗੂ ਸੂਬੇਦਾਰ ਅਮਰਜੀਤ ਸਿੰਘ ਦੇ ਘੁਡਾਣੀ ਕਲਾਂ ਘਰ ਪਹੰੁਚੇ, ਸਿਹਤ ਦਾ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।