ਚੇਤਰ ਮਹੀਨੇ ਦੀ ਦੁਰਗਾ ਅਸ਼ਟਮੀ ਤੇ ਸ੍ਰੀ ਰਾਮ ਜਨਮ ਉਤਸਵ ਧੂਮਧਾਮ ਨਾਲ ਮਨਾਇਆ
ਅਜੀਤ ਡੈਸਕ
27-03-2026
ਸਵੇਰੇ ਸਭ ਤੋਂ ਪਹਿਲਾਂ ਮੰਦਰ ਵਿਚ ਮੰਤਰਾਂ ਦੇ ਜਾਪ ਨਾਲ ਦੇਵੀ ਦੀ ਪੂਜਾ ਕੀਤੀ ਗਈ | ਤਿਲਕ ਦੀ ਰਸਮ ਤੋਂ ਬਾਅਦ ਗਣੇਸ਼ ਅੰਬਿਕਾ, ਓਾਕਾਰ, ਤਿ੍ਦੇਵ ਦੇ ਰੂਪ, ਨਵਗ੍ਰਹਿ, ਚੌਹਠ ਯੋਗਿਨੀ ਪੂਜਨ ਤੋਂ ਬਾਅਦ ਅੱਠਵੇਂ ਅਤੇ ਨੌਵੇਂ ਰੂਪਾਂ ਮਾਂ ਮਹਾਗੌਰੀ ਅਤੇ ਸਿੱਧੀਦਾਤਰੀ ਦਾ ਸਿਮਰਨ ਕੀਤਾ ਗਿਆ | ਮਾਤਾ ਦੀ ਸੁੰਦਰ ਚਾਂਦੀ ਦੀ ਮੂਰਤੀ ਦੇ ਇਸ਼ਨਾਨ ਤੋਂ ਬਾਅਦ ਕਈ ਤਰ੍ਹਾਂ ਦਾ ਸ਼ਿੰਗਾਰ ਅਤੇ ਭੇਟਾਵਾਂ ਚੜ੍ਹਾਈਆਂ ਗਈਆਂ | ਸੈਂਕੜੇ ਸ਼ਰਧਾਲੂਆਂ ਨੇ ਮੰਦਰ ਵਿਚ ਕੰਜਕ ਪੂਜਾ ਕੀਤੀ ਅਤੇ ਮਾਤਾ ਨੂੰ ਹਲਵਾ ਪੂੜੀ, ਚਨੇ ਅਤੇ ਹੋਰ ਸਮੱਗਰੀ ਭੇਟ ਕੀਤੀ | ਮੰਦਰ ਦੇ ਪੁਜਾਰੀ ਕੇਸ਼ਵ ਨੇ ਮਾਂ ਦੀ ਮਹਿਮਾ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਸਿੱਧੀਦਾਤਰੀ ਕਿਹਾ ਜਾਂਦਾ ਹੈ ਕਿਉਂਕਿ ਉਹ ਖੁਸ਼ ਹੋਣ 'ਤੇ ਮੁਕਤੀ ਦਿੰਦੀ ਹੈ |
ਉਨ੍ਹਾਂ ਮਾਂ ਜਗਦੰਬਾ ਦੀ ਮਹਿਮਾ ਦਾ ਵੀ ਵਰਨਣ ਕੀਤਾ | ਉਨ੍ਹਾਂ ਕਿਹਾ ਕਿ ਘਰ ਰਹਿ ਕੇ ਜਪ ਅਤੇ ਤਪਸਿਆ ਕਰਨ ਵਾਲੇ ਸਾਰੇ ਭਗਤ ਮਾਤਾ ਦੇ ਆਸ਼ੀਰਵਾਦ ਦੇ ਯੋਗ ਹੁੰਦੇ ਹਨ | ਪੂਰਨ ਆਹੁਤੀ ਤੋਂ ਬਾਅਦ, ਸ਼੍ਰੀ ਰਾਮ ਦੇ ਨਾਮ ਦੇ ਜਾਪ ਨਾਲ ਪਰਿਕਰਮਾ ਕੀਤੀ ਗਈ | ਸ਼ਾਮ ਨੂੰ, ਅÏਰਤਾਂ ਦੇ ਸੰਕੀਰਤਨ ਸਮੂਹ ਨੇ ਦੁਰਗਾ ਸਤੂਤੀ ਟੀਕਾ ਗਾਇਆ ਅਤੇ ਆਰਤੀ ਕੀਤੀ ਗਈ | ਸ਼੍ਰੀ ਰਾਮ ਦੇ ਚਰਿੱਤਰ ਬਾਰੇ ਦੱਸਿਆ ਗਿਆ ਕਿ ਇਨ੍ਹਾਂ ਤੋਂ ਗ੍ਰਹਿਸਥੀ ਜੀਵਨ, ਰਾਜਧਰਮ, ਪਰਿਵਾਰਕ ਜੀਵਨ, ਪਤੀਵਰਤ ਧਰਮ, ਭਾਤਰੂਧਰਮ ਦੇ ਆਦਰਸ਼ਾਂ ਤੋਂ ਇਲਾਵਾ, ਪਰਮ ਭਗਤੀ ਗਿਆਨ, ਤਿਆਗ, ਵੈਰਾਗ ਅਤੇ ਚੰਗੇ ਆਚਰਣ ਦੀਆਂ ਸਿੱਖਿਆਵਾਂ ਵੀ ਮਿਲਦੀਆਂ ਹਨ | ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ |