19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਹਲਕਾ ਪਾਇਲ 'ਚ ਮਦਨੀਪੁਰ ਦੀ ਅਗਵਾਈ ਸ਼ਲਾਘਾਯੋਗ- ਜ਼ਿਲ੍ਹਾ ਜਥੇਦਾਰ ਢਿੱਲੋਂ

ਅਜੀਤ ਡੈਸਕ 27-03-2026
ਮਲੌਦ, 26 ਮਾਰਚ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਮਜੀਤ ਸਿੰਘ ਢਿੱਲੋਂ ਨੇ ਹਲਕਾ ਪਾਇਲ ਦੇ ਮੌਜੂਦਾ ਅਤੇ ਸਾਬਕਾ ਜਥੇਦਾਰਾ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਬਲਾਕ ਸੰਮਤੀ ਚੋਣਾਂ ਦੌਰਾਨ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸਾਰੇ ਜਥੇਦਾਰਾਂ ਨੂੰ ਵਧਾਈ ਦਿੱਤੀ, ਜਿੰਨ੍ਹਾਂ ਨੇ ਇੱਕ ਟੀਮ ਬਣ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਲਕਾ ਇੰਚਾਰਜ ਮਦਨੀਪੁਰ ਦੀ ਅਗਵਾਈ ਵਿੱਚ ਕੰਮ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਪੱਖੀ ਫੈਸਲੇ ਲੈਣ ਵਾਲੀ ਪਾਰਟੀ ਨੂੰ ਰਾਜ ਭਾਗ ਦੇਣ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਤਾਂ ਪੜ੍ਹੇ ਲਿਖੇ ਅਫ਼ਸਰ ਹੀ ਆਪਣੇ ਪਰਿਵਾਰ ਨੂੰ ਬਚਾਉਣ ਲਈ ਮੰਤਰੀ ਦੇ ਸਤਾਏ ਹੋਏ ਆਪਣੀ ਜੀਵਨ ਲੀਲਾ ਖ਼ਤਮ ਕਰ ਚੁੱਕੇ ਹਨ | ਜਥੇਦਾਰ ਪਰਮਜੀਤ ਸਿੰਘ ਨੇ ਹਲਕਾ ਇੰਚਾਰਜ ਮਦਨੀਪੁਰ ਨੂੰ ਹਲਕੇ ਦੇ ਸਮੁੱਚੇ ਜਥੇਦਾਰਾਂ ਅਤੇ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਨੂੰ ਨਾਲ ਲੈ ਕਿ ਪਿੰਡ ਪੱਧਰ ਤੱਕ ਨੌਜਵਾਨਾਂ ਨੂੰ ਵੀ ਜ਼ਿੰਮੇਵਾਰੀਆਂ ਦੇਣ ਦੀ ਸਾਲਾਹ ਦਿੱਤੀ | ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜਿੱਥੇ ਪੁਰਾਣੇ ਆਗੂਆਂ ਦੇ ਤਜਰਬੇ ਦੀ ਲੋੜ ਹੈ, ਉੱਥੇ ਨੌਜਵਾਨਾਂ ਦੇ ਜੋਸ਼ ਦੀ ਵੀ ਜ਼ਰੂਰਤ ਹੈ | ਇਸ ਸਮੇਂ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਜੱਥੇ. ਜਗਜੀਤ ਸਿੰਘ ਦੌਲਤਪੁਰ, ਜੱਥੇ. ਪਿ੍ਤਪਾਲ ਸਿੰਘ ਝੱਮਟ, ਜਥੇ. ਸ਼ਿਵਰਾਜ ਸਿੰਘ ਜੱਲ੍ਹਾ, ਜਥੇ. ਜਸਵੀਰ ਸਿੰਘ ਨਿਜ਼ਾਮਪੁਰ, ਜਥੇ. ਮਨਜੀਤ ਸਿੰਘ ਘੁਡਾਣੀ, ਜਥੇ. ਜਗਦੇਵ ਸਿੰਘ ਦਬੁਰਜੀ, ਜਥੇ. ਸਰਬਜੀਤ ਸਿੰਘ ਸੇਠੀ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ 81ਵੇਂ ਦਿਨ ਵੀ ਲੜੀਵਾਰ ਭੁੱਖ ਹੜਤਾਲ ਰਹੀ ਜਾਰੀ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਦੀ ਰੈਲੀ ਬਣੇਗੀ ਇਤਿਹਾਸਕ-ਬਲਜਿੰਦਰ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।