26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਨਾਵਲਕਾਰ ਰਾਮ ਸਰੂਪ ਰਿਖੀ ਦੀ ਸਵੈ-ਜੀਵਨੀ 'ਤਲਖ਼ ਹਕੀਕਤਾਂ' ਜਾਰੀ

ਅਜੀਤ ਡੈਸਕ 26-03-2026
ਕੁਹਾੜਾ, 25 ਮਾਰਚ (ਸੰਦੀਪ ਸਿੰਘ ਕੁਹਾੜਾ)-ਪ੍ਰਸਿੱਧ ਵੱਡ ਅਕਾਰੀ ਨਾਵਲਕਾਰ ਰਾਮ ਸਰੂਪ ਰਿਖੀ ਦੀ ਸੱਤਵੀਂ ਪੁਸਤਕ ਤਲਖ਼ ਹਕੀਕਤਾਂ ਸਵੈ-ਜੀਵਨੀ ਰਾਮਗੜ੍ਹ ਵਿਖੇ ਸੰਖੇਪ ਪਰ ਪ੍ਰਭਾਵਪੂਰਤ ਇਕੱਤਰਤਾ ਵਿਚ ਰਿਲੀਜ਼ ਕੀਤੀ ਗਈ | ਉਨ੍ਹਾਂ ਆਪਣੀ ਨਵੀਂ ਛਪੀ ਪੁਸਤਕ ਦੀ ਪਹਿਲੀ ਕਾਪੀ ਅਰਪਨ ਪੰਜਾਬੀ ਸਾਹਿਤ ਸਭਾ ਕੈਲਗਰੀ ਦੇ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੂੰ ਭੇਟ ਕੀਤੀ | ਇਸ ਮੌਕੇ ਪਿ੍ੰਸੀਪਲ ਡਾ.ਪਰਮਿੰਦਰ ਸਿੰਘ ਬੈਨੀਪਾਲ ਨੇ ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਰਾਮ ਸਰੂਪ ਰਿਖੀ ਨੇ ਜਿਹੜਾ ਤਲਖ਼ੀਆਂ ਭਰਿਆ ਜੀਵਨ ਜੀਵਿਆ ਹੈ, ਉਸ ਨੂੰ ਹੂਬਹੂ ਲਿਖਤੀ ਰੂਪ ਦਿੱਤਾ ਹੈ | ਇਸ ਮੌਕੇ ਕਹਾਣੀਕਾਰ ਤੇਲੂ ਰਾਮ ਕੁਹਾੜਾ ਨੇ ਕਿਹਾ ਕਿ ਪੁਸਤਕ ਦੀ ਖ਼ੂਬੀ ਇਹ ਹੈ ਕਿ ਲੇਖਕ ਨੇ ਆਪਣੀ ਜ਼ਿੰਦਗੀ ਦਾ ਕੋਈ ਵੀ ਪੱਖ ਛੁਪਾ ਕੇ ਨਹੀਂ ਰੱਖਿਆ ਗਿਆ | ਇਸ ਮੌਕੇ ਨਿਰਪਾਲ ਸਿੰਘ ਗਰਚਾ ਨੇ ਕਿਹਾ ਕਿ ਲੇਖਕ ਨੇ ਆਪਣੀ ਪੁਸਤਕ ਵਿਚ ਜੀਵਨ ਦੇ ਯਥਾਰਥ ਨੂੰ ਜਿਸ ਢੰਗ ਨਾਲ ਪੇਸ਼ ਕੀਤਾ ਗਿਆ ਅਜਿਹੀਆਂ ਪੁਸਤਕਾਂ ਦੀ ਸਮਾਜ ਨੂੰ ਅਤਿ ਲੋੜ ਹੈ | ਇਸ ਸਮੇਂ ਪਰਿਵਾਰਕ ਮੈਂਬਰ ਸੰਤੋਸ਼ ਰਿਖੀ, ਰਾਜਨ ਰਿਖੀ, ਨੈਣਜਾ ਰਿਖੀ, ਵੰਸ਼ਿਕਾ ਰਿਖੀ, ਖਿਆਤੀ ਰਿਖੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਲਜ ਵਿਖੇ ਸਾਲਾਨਾ ਐਲੂਮਨੀ ਮੀਟ ਕਰਵਾਈ ਅਗਲੀ ਖ਼ਬਰ ਸੀ. ਐਚ. ਸੀ. ਮਾਨੂੰਪੁਰ ਵਿਖੇ ਐਚ. ਪੀ. ਵੀ. ਟੀਕਾਕਰਨ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।