26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਪੀ. ਟੀ. ਈ. 'ਚੋਂ 63 ਤੇ ਆਈਲਟਸ ਚੋ ਹਾਸਿਲ ਕੀਤੇ 6.5 ਬੈਂਡ

ਅਜੀਤ ਡੈਸਕ 26-03-2026
ਕੁਹਾੜਾ, 25 ਮਾਰਚ (ਸੰਦੀਪ ਸਿੰਘ ਕੁਹਾੜਾ)-ਸਾਹਨੇਵਾਲ-ਕੁਹਾੜਾ ਰੋਡ ਗਿੱਲ ਕੰਪਲੈਕਸ ਵਿਚ ਸਥਿਤ ਯੂਨਾਈਟਿਡ ਇਮੀਗੇ੍ਰਸ਼ਨ ਦਫ਼ਤਰ ਵਲੋਂ ਲੰਮੇ ਸਮੇਂ ਤੋਂ ਬੱਚਿਆਂ ਨੂੰ ਆਈਲੈਟਸ ਅਤੇ ਪੀ. ਟੀ. ਈ. ਕਰਵਾ ਕੇ ਬਾਹਰਲੇ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਦਿੱਤੇ ਜਾ ਰਹੇ ਹਨ | ਸੰਸਥਾ ਦੇ ਡਾਇਰੈਕਟਰ ਰਵੀਇੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਰਾਹੀਂ ਵਿਦਿਆਰਥੀ ਆਈਲੈਟਸ ਅਤੇ ਪੀ. ਟੀ. ਈ. ਚੋਂ ਬਹੁਤ ਵਧੀਆ ਸਕੋਰ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਤਾਜ਼ਾ 'ਚ ਨਤੀਜਿਆਂ ਵਿਚ ਮਨਤਿ੍ਪਤ ਕੌਰ ਗਰਚਾ ਵਾਸੀ ਕੁਹਾੜਾ ਨੇ ਪੀ. ਟੀ. ਈ. ਵਿਚੋਂ 63 ਤੇ ਆਈਲੈਟਸ ਦੇ ਵਿਚੋਂ 6.5 ਬੈਂਡ ਹਾਸਿਲ ਕੀਤੇ ਹਨ | ਇਸ ਮੌਕੇ ਵਿਦਿਆਰਥਣ ਮਨਤਿ੍ਪਤ ਕੌਰ ਗਰਚਾ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਯੂਨਾਈਟਿਡ ਇਮੀਗ੍ਰੇਸ਼ਨ ਦੇ ਐੱਮ. ਡੀ. ਅਤੇ ਡਾਇਰੈਕਟਰ ਦਾ ਧੰਨਵਾਦ ਕੀਤਾ | ਇਸ ਮੌਕੇ ਡਾਇਰੈਕਟਰ ਰਵੀਇੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਦੇ ਚੰਗੇ ਤਜਰਬੇਕਾਰ ਟੀਚਰ, ਆਧੁਨਿਕ ਸਟੱਡੀ ਸਮਗਰੀ ਤੇ ਖੁੱਲ੍ਹੇ ਡੁੱਲੇ੍ਹ ਕਲਾਸ ਰੂਮਜ਼ ਵਿਦਿਆਰਥੀਆਂ ਨੂੰ ਪੜ੍ਹਨ ਲਈ ਵਧੀਆ ਮਾਹੌਲ ਪ੍ਰਦਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਸਟੱਡੀ, ਵਿਜ਼ਟਰ, ਸਪਾਊਸ ਵੀਜ਼ਾ ਤੋਂ ਇਲਾਵਾ ਵਿਦਿਆਰਥੀ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਆਈਲੈਟਸ ਅਤੇ ਪੀ. ਟੀ. ਈ. ਦੀ ਕੋਚਿੰਗ ਲੈ ਕੇ ਆਸਟੇ੍ਰਲੀਆ, ਕੈਨੇਡਾ, ਯੂ. ਐੱਸ. ਏ., ਨਿਊਜ਼ੀਲੈਂਡ ਅਤੇ ਯੂ. ਕੇ. ਵਰਗੇ ਦੇਸ਼ਾਂ ਦਾ ਵੀਜ਼ਾ ਹਾਸਲ ਕਰ ਸਕਦੇ ਹਨ |
ਪਿਛਲੀ ਖ਼ਬਰ ਵਿਦਿਆਰਥਣਾਂ ਵਲਾੋ ਧਾਰਮਿਕ ਪ੍ਰੀਖਿਆ 'ਚ ਵਜ਼ੀਫ਼ੇ ਪ੍ਰਾਪਤ ਅਗਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਵਿਖੇ ਵਿਸ਼ਵ ਟੀ. ਬੀ. ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।