ਮਲੌਦ, 25 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਨਾਇਬ ਤਹਿਸੀਲਦਾਰ ਪਾਇਲ ਗੁਰਪ੍ਰੀਤ ਸਿੰਘ ਦੁਆਰਾ ਇਲਾਕੇ ਦੇ ਲੋਕਾਂ ਲਈ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਦੀ ਪਾਇਲ ਤੋਂ ਗੁਰਾਇਆ ਦੀ ਬਦਲੀ ਹੋਣ ਉਪਰੰਤ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ, ਜਿੰਨ੍ਹਾ ਨੂੰ ਇਲਾਕੇ ਦੇ ਲੋਕਾਂ ਨੇ ਸਨਮਾਨਿਤ ਕਰਕੇ ਵਿਦਾਇਗੀ ਦਿੱਤੀ | ਉਨ੍ਹਾਂ ਇਸ ਮਿਲੇ ਮਾਣ ਸਨਮਾਨ ਤੋਂ ਖ਼ੁਸ਼ ਹੁੰਦਿਆਂ ਕਿਹਾ ਕਿ ਭਵਿੱਖ ਵਿਚ ਡਿਊਟੀ ਨੂੰ ਹੋਰ ਵਧੇਰੇ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ | ਇਸ ਮੌਕੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਪ੍ਰਧਾਨ ਸਵਰਨ ਸਿੰਘ ਲਸਾੜਾ, ਗੁਰਬਾਜ਼ ਸਿੰਘ ਜੁਲਮਗੜ, ਮਾ: ਮੇਵਾ ਸਿੰਘ ਜਰਗੜੀ, ਜਗਤਾਰ ਸਿੰਘ ਨਿਜ਼ਾਮਪੁਰ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਸੁਖਵਿੰਦਰ ਸਿੰਘ ਕਲਰਕ, ਗੁਰਦੇਵ ਸਿੰਘ ਡਰਾਈਵਰ, ਨੰਬਰਦਾਰ ਰਾਮ ਸਰੂਪ ਸਿੰਘ ਪਾਇਲ, ਜਗਦੇਵ ਸਿੰਘ ਲਸਾੜਾ, ਨਿਰਮਲ ਸਿੰਘ ਗਿੱਲ, ਮਾ: ਸੁਰਿੰਦਰਪਾਲ ਸਿੰਘ, ਗੁਰਦਿਆਲ ਸਿੰਘ ਜੁਲਮਗੜ, ਛੋਟਾ ਸਿੰਘ ਲਸਾੜਾ, ਜਸਵੰਤ ਸਿੰਘ ਜਰਗੜੀ, ਅਵਤਾਰ ਸਿੰਘ ਸਿਹੌੜਾ ਆਦਿ ਹਾਜ਼ਰ ਸਨ |