ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ, ਖੰਨਾ ਦੀ ਰਿਟਾਇਰਡ ਮਿਉਂਸਪਲ ਵਰਕਰ ਯੂਨੀਅਨ ਦੀ ਸੂਬਾ ਪੱਧਰੀ ਇਕੱਤਰਤਾ ਬਲਵੰਤ ਰਾਏ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਭੋਲਾ ਸਿੰਘ ਪ੍ਰਧਾਨ, ਜਨਕ ਰਾਜ ਚੇਅਰਮੈਨ (ਪੰਜਾਬ ਰਿਟਾਇਰਡ ਮਿਉਂਸਪਲ ਵਰਕਰ ਯੂਨੀਅਨ) ਅਤੇ ਮਿਉਂਸਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਚੰਦਨ ਸਿੰਘ ਨੇਗੀ ਅਤੇ ਦਲਜੀਤ ਕੁਮਾਰ ਜਨਰਲ ਸਕੱਤਰ ਨੇ ਵੀ ਆਪਣੀ ਸ਼ਮੂਲੀਅਤ ਪੇਸ਼ ਕੀਤੀ | ਇਸ ਮੀਟਿੰਗ ਵਿੱਚ ਪਿਛਲੇ ਸਮੇਂ ਵਿੱਛੜ ਚੁੱਕੇ ਪੈਨਸ਼ਨਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਦਲਜੀਤ ਕੁਮਾਰ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਵਿੱਚ ਚੱਲ ਰਹੀ ਮੁਲਕਾਂ ਦੀ ਆਪਸੀ ਲੜਾਈ ਦੀ ਘੋਰ ਨਿੰਦਾ ਕੀਤੀ, ਜਿਸ ਲੜਾਈ ਕਾਰਨ ਭਾਰਤ ਦੇ ਸਮੂਹ ਲੋਕਾਂ ਦੇ ਸਮਾਜਿਕ ਜੀਵਨ ਵਿੱਚ ਗੈਸ ਸਿਲੰਡਰ, ਡੀਜਲ ਤੇ ਪੈਟਰੋਲ ਵਰਗੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੀਟਿੰਗ ਵਿੱਚ ਸਰਕਲ ਕੁਰਾਲੀ, ਮਾਨਸਾ, ਜਗਰਾਉਂ, ਬਠਿੰਡਾ ਤੋਂ ਇਲਾਵਾ, ਖੰਨਾ ਦੇ ਅਹੁਦੇਦਾਰ ਵੀ ਸ਼ਾਮਿਲ ਸਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਭੋਲਾ ਸਿੰਘ ਅਤੇ ਜਨਕ ਰਾਜ ਚੇਅਰਮੈਨ ਨੇ ਸੇਵਾ ਮੁਕਤ ਅਤੇ ਮਿਉਂਸਪਲ ਵਰਕਰਸ ਦੀਆਂ ਮੁਸ਼ਕਲਾਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਉਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਸਰਕਾਰ ਪਾਸੋਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਵਿਸ਼ਵਾਸ ਦਵਾਇਆ | ਇਸ ਮੀਟਿੰਗ ਵਿੱਚ ਸਰਕਾਰ ਨੂੰ ਪੈਨਸ਼ਨਰਜ ਦੀਆਂ ਮੁੱਖ ਮੰਗਾਂ ਜਿਵੇਂ ਪੈਨਸ਼ਨਰਾਂ ਦੀ ਡੀ.ਏ. ਦਾ ਬਕਾਇਆ ਯੱਕਮੁਕਤ ਦੇਣਾ, 2.59 ਦੇ ਫਾਰਮੂਲੇ ਦਾ ਸਕੇਲ ਸੋਧਨੇ, ਕੈਸ਼ਲੈਸ ਸਕੀਮ ਲਾਗੂ ਕਰਨੀ ਆਦਿ ਜਲਦੀ ਦੇਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ, ਮੀਟਿੰਗ ਵਿੱਚ ਦਿਨ-ਬ-ਦਿਨ ਵੱਧ ਰਹੀ ਲੱਕ ਤੋੜ ਮਹਿੰਗਾਈ ਨੂੰ ਲੈ ਕੇ ਵੀ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਈ ਜਾਵੇ | ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਰਾਮ ਸੁੰਦਰ, ਵਿਜੈ ਸ਼ਰਮਾ, ਚਰਨ ਸਿੰਘ, ਟੇਕ ਚੰਦ, ਦਰਸ਼ਨ ਲਾਲ, ਪਵਨ ਕੁਮਾਰ, ਕਰਨੈਲ ਸਿੰਘ, ਸੁਲੇਖ ਚੰਦਰ, ਜਸਪਾਲ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਦੀਪ ਸਿੰਘ, ਸ਼ਰਨਜੀਤ ਸਿੰਘ, ਰਮੇਸ਼ ਕੁਮਾਰ, ਰਾਜ ਕੁਮਾਰ, ਅਸ਼ੋਕ ਕੁਮਾਰ ਕੁਰਾਲੀ, ਜੋਨੀ ਕੁਰਾਲੀ, ਈਸ਼ਵਰ ਨਾਥ ਕੁਰਾਲੀ, ਜਸਵੀਰ ਸਿੰਘ, ਵਿਜੈ ਕੁਮਾਰ ਜਗਰਾਉਂ, ਜਗਸੀਰ ਸਿੰਘ ਜਗਰਾਉਂ ਆਦਿ ਵੀ ਸ਼ਾਮਿਲ ਸਨ | ਇਸ ਇਕੱਤਰਤਾ ਵਿੱਚ ਸਮੂਹ ਸੇਵਾ ਮੁਕਤ ਕਰਮਚਾਰੀਆਂ ਨੂੰ ਅਗਲੀ ਮੀਟਿੰਗ ਦੀ ਕਾਲ ਆਉਣ 'ਤੇ ਮੀਟਿੰਗ ਵਿੱਚ ਪਹੁੰਚਣ ਲਈ ਬੇਨਤੀ ਕੀਤੀ |