26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਹਲਕਾ ਪਾਇਲ ਵਿਚ ਮਦਨੀਪੁਰ ਦੀ ਅਗਵਾਈ 'ਚ ਅਕਾਲੀ ਦਲ ਮਜ਼ਬੂਤ ਹੋਇਆ- ਇੰਜ : ਬੋਪਾਰਾਏ

ਅਜੀਤ ਡੈਸਕ 26-03-2026
ਮਲੌਦ, 25 ਮਾਰਚ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ ਨੇ ਪਿੰਡ ਮਦਨੀਪੁਰ ਵਿਖੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਮਦਨੀਪੁਰ, ਸਾਬਕਾ ਜਿਲਾ ਜਥੇ. ਜਸਮੇਲ ਸਿੰਘ ਬੌਂਦਲੀ ਅਤੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿੱਜੀ ਰੂਪ ਵਿੱਚ ਮਿਲ ਕੇ ਸਪਸ਼ਟ ਕਰਨਗੇ ਕਿ ਜਦੋਂ ਦੀ ਉਨ੍ਹਾਂ ਨੇ ਹਲਕਾ ਪਾਇਲ ਦੀ ਬਤੌਰ ਮੁੱਖ ਸੇਵਾਦਾਰ ਮਨਜੀਤ ਸਿੰਘ ਮਦਨੀਪੁਰ ਨੂੰ ਜ਼ਿੰਮੇਵਾਰੀ ਦਿੱਤੀ ਹੈ, ਉਸ ਸਮੇਂ ਤੋਂ ਹਲਕਾ ਪਾਇਲ ਵਿੱਚ ਸ਼ੋ੍ਰਮਣੀ ਅਕਾਲੀ ਦਲ ਮਜ਼ਬੂਤ ਹੋਇਆ ਹੈ, ਕਿਉਂਕਿ ਜਥੇ ਮਦਨੀਪੁਰ ਵੱਲੋਂ ਜਿੱਥੇ ਪਾਰਟੀ ਵੱਲੋਂ ਦਿੱਤੇ ਹਰ ਪ੍ਰੋਗਰਾਮ ਨੂੰ ਹਲਕਾ ਪਾਇਲ ਲਾਗੂ ਕੀਤਾ ਜਾਂਦਾ ਹੈ, ਉਥੇ ਹਲਕੇ ਨਾਲ ਸਬੰਧਿਤ ਹਰ ਮੁੱਦੇ ਤੇ ਸੰਘਰਸ਼ ਕਰਨ ਅਤੇ ਹਲਕਾ ਪਾਇਲ ਵਾਸੀਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਿੱਚ ਵੀ ਸਭ ਤੋਂ ਅੱਗੇ ਹਨ | ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਮਦਨੀਪੁਰ ਇਕ ਸ਼ਰੀਫ਼ ਅਤੇ ਸਾਫ਼ ਸੁਥਰੇ ਅਕਸ਼ ਵਾਲੇ ਟਕਸਾਲੀ ਆਗੂ ਹਨ ਜੋ ਕਿ ਹਲਕਾ ਪਾਇਲ ਨਾਲ ਸਬੰਧਿਤ ਹੋਣ ਕਾਰਣ ਹਲਕੇ ਦੇ ਹਰ ਪਿੰਡ, ਸ਼ਹਿਰ ਅਤੇ ਕਸਬੇ ਵਿੱਚ ਚੰਗਾ ਰਸੂਖ਼ ਰੱਖਦੇ ਹਨ | ਇੰਜ: ਬੋਪਾਰਾਏ ਨੇ ਕਿਹਾ ਕਿ ਹੁਣ ਪਾਰਟੀ ਪ੍ਰਧਾਨ ਵੱਲੋਂ ਸ਼ੁਰੂ ਕੀਤੀਆਂ ਪੰਜਾਬ ਬਚਾਓ ਰੈਲੀਆਂ ਵਿੱਚ ਲੋਕਾਂ ਦੀ ਵੱਡੀ ਸ਼ਮੂਲੀਅਤ ਹੁੰਦੀ ਹੈ ਜੋ ਕਿ ਸਾਬਿਤ ਕਰਦੀ ਹੈ ਕਿ ਪੰਜਾਬ ਦੇ ਲੋਕ ਇਕ ਵਾਰ ਫਿਰ ਪੰਜਾਬ ਦੇ ਹਿਤਾਂ ਲਈ ਪੰਜਾਬ ਵਿਚੋਂ ਚੱਲਣ ਵਾਲੀ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਤਿਆਰੀ ਕਰੀ ਬੈਠੇ ਹਨ | ਬਲਾਕ ਸੰਮਤੀ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਹੋਈ ਹੈ, ਪਰ ਕੁੱਝ ਡੱਡੂ ਟਪੂਸੀਆਂ ਲਗਾਉਣ ਵਾਲੇ ਅਤੇ ਹਰ ਪਾਰਟੀ ਨਾਲ ਗੰਡਤੁੱਪ ਰੱਖਣ ਵਾਲੇ ਵਿਅਕਤੀ ਅਕਾਲੀ ਵਰਕਰਾਂ ਦੇ ਮਨੋਬਲ ਨੂੰ ਤੋੜਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ | ਇੰਜ: ਬੋਪਾਰਾਏ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਲਈ ਸਮਰਪਿਤ ਹਰ ਵਰਕਰ ਅਤੇ ਆਗੂ ਅੱਗੇ ਉਨ੍ਹਾਂ ਦਾ ਸਿਰ ਝੁਕਦਾ ਹੈ, ਪਰ ਦੋਹਰੇ ਕਿਰਦਾਰ ਅਤੇ ਔਖੇ ਵੇਲੇ ਦੂਜਿਆਂ ਦੇ ਘਨੇੜੇ ਚੜਨ ਵਾਲਿਆ ਦਾ ਚੇਹਰਾ ਉਹ ਜ਼ਰੂਰ ਪਾਰਟੀ ਪ੍ਰਧਾਨ ਸਾਹਮਣੇ ਨੰਗਾ ਕਰਨਗੇ | ਇਸ ਸਮੇਂ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਕਿਹਾ ਕਿ ਤਿਆਗ ਵਿੱਚ ਹੀ ਪ੍ਰਾਪਤੀ ਹੈ, ਉਨਾ ਨੇ ਹਮੇਸ਼ਾ ਪਾਰਟੀ ਲਈ ਇਕ ਵਰਕਰ ਬਣ ਕੇ ਕੰਮ ਕੀਤਾ ਹੈ ਅਤੇ ਪਾਰਟੀ ਵੱਲੋਂ ਵੀ ਹਮੇਸ਼ਾ ਮਾਣ ਮਿਲਿਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਰਾਜਭਾਗ ਦਾ ਅਨੰਦ ਮਾਣਦੇ ਹੋਈਏ ਜਾ ਵਿਰੋਧੀ ਧਿਰ ਵਿੱਚ ਹੋਈਏ, ਪਰ ਹਮੇਸ਼ਾ ਪਾਰਟੀ ਦੇ ਜ਼ਾਬਤੇ ਵਿੱਚ ਰਹਿਕੇ ਹੀ ਕੰਮ ਕੀਤਾ ਹੈ | ਇਸ ਸਮੇਂ ਅਵਤਾਰ ਸਿੰਘ ਧਮੋਟ, ਸਾਬਕਾ ਸਰਪੰਚ ਗੁਰਦੇਵ ਸਿੰਘ, ਨਿਰਮਲ ਸਿੰਘ ਪੰਧੇਰ ਖੇੜੀ , ਰੁਪਿੰਦਰ ਸਿੰਘ ਮਾਣਕੀ, ਹਰਜਿੰਦਰ ਸਿੰਘ, ਗੁਰਦੀਪ ਸਿੰਘ ਪੂਰਬਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਲਵੰਤ ਰਾਏ ਦੀ ਪ੍ਰਧਾਨਗੀ ਹੇਠ ਰਿਟਾਇਰਡ ਮਿਊੁਾਸਪਲ ਵਰਕਰ ਯੂਨੀਅਨ ਦੀ ਸੂਬਾ ਪੱਧਰੀ ਇਕੱਤਰਤਾ ਅਗਲੀ ਖ਼ਬਰ ਪੁਲਿਸ ਨੇ ਕਤਲ ਮਾਮਲੇ 'ਚ ਭਗੌੜਾ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।