26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਫ਼ੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ ਦੀ ਦਰਦਨਾਕ ਮੌਤ

ਅਜੀਤ ਡੈਸਕ 04-02-2026
ਮਾਛੀਵਾੜਾ ਸਾਹਿਬ, 3 ਫਰਵਰੀ (ਮਨੋਜ ਕੁਮਾਰ)-ਮੰਗਲਵਾਰ ਦੀ ਸ਼ਾਮ ਕਰੀਬ 6 ਵਜੇ ਪਿੰਡ ਇਰਾਕ ਨਜ਼ਦੀਕ ਇੱਕ ਧਾਗਾ ਫ਼ੈਕਟਰੀ ਵਿੱਚ ਵਾਪਰੇ ਹਾਦਸੇ ਵਿੱਚ 40 ਸਾਲਾਂ ਮਜ਼ਦੂਰ ਪ੍ਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਭਮਾ ਕਲਾਂ ਦੀ ਦਰਦਨਾਕ ਸਥਿਤੀ ਵਿੱਚ ਮੌਤ ਹੋ ਗਈ | ਜਾਣਕਾਰੀ ਅਨੁਸਾਰ ਕਿਸੇ ਵੱਡੇ ਵਾਹਨ ਵਿਚ ਕੋਈ ਸਾਮਾਨ ਲੋਡ ਹੋ ਰਿਹਾ ਸੀ ਕਿ ਗੁਦਾਮ ਵਿੱਚ ਪਈਆਂ ਗੱਠਾਂ ਵਿੱਚੋ ਇੱਕ ਗੱਠ ਅਚਾਨਕ ਉਸ ਮਜ਼ਦੂਰ ਦੇ ਉੱਪਰ ਆ ਡਿੱਗੀ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਪ੍ਰਦੀਪ ਦੇ ਤਿੰਨ ਮਾਸੂਮ ਛੋਟੇ ਬੱਚੇ ਹਨ ਤੇ ਪਰਿਵਾਰ ਦਾ ਗੁਜ਼ਾਰਾ ਉਸ ਦੀ ਮਿਹਨਤ ਦੀ ਇਸ ਕਮਾਈ ਤੋ ਚੱਲਦਾ ਸੀ | ਫਿਲਹਾਲ ਇਸ ਹਾਦਸੇ ਨੇ ਉਸਦੇ ਮਾਪਿਆਂ ਦਾ ਮਿਹਨਤਕਸ਼ ਪੁੱਤਰ ਤੇ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ ਹੈ |

ਪਿਛਲੀ ਖ਼ਬਰ ਸਰਕਾਰ ਵਿਰੋਧੀ ਆਗੂਆਂ ਨੂੰ ਡਰਾਉਣ ਲਈ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਦੀ ਹੈ-ਜਥੇਦਾਰ ਮਦਨੀਪੁਰ/ਘਲੋਟੀ ਅਗਲੀ ਖ਼ਬਰ ਚਾਈਨਾ ਡੋਰ ਕਾਰਨ ਮਿ੍ਤਕ 15 ਸਾਲਾ ਤਰਨਜੋਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ, ਪਤੰਗਬਾਜ਼ੀ 'ਤੇ ਰੋਕ ਲਗਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।