05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ ਅੰਦਰ ਨਸ਼ਿਆਂ ਨੂੰ ਖ਼ਤਮ ਕਰ ਕੇ ਹੀ ਦਮ ਲਵਾਂਗੇ-ਆਈ. ਜੀ. ਰਾਠੌਰ

ਅਜੀਤ ਡੈਸਕ 01-02-2026
ਅਹਿਮਦਗੜ੍ਹ, 31 ਜਨਵਰੀ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਅੱਜ ਗਾਂਧੀ ਸਕੂਲ ਦੇ ਹਾਲ ਵਿਖੇ ਪੰਜਾਬ ਪੁਲਿਸ ਦੇ ਆਈ. ਜੀ. ਬਲਜੋਤ ਸਿੰਘ ਰਾਠੌਰ ਅਤੇ ਐੱਸ. ਐੱਸ. ਪੀ. ਮਲੇਰਕੋਟਲਾ ਗਗਨਅਜੀਤ ਸਿੰਘ ਨੇ ਸ਼ਹਿਰ ਦੇ ਸਾਰੇ ਪਤਵੰਤੇ ਸੱਜਣਾਂ ਦੇ ਨਾਲ ਮੀਟਿੰਗ ਕੀਤੀ | ਜਿਸ ਵਿਚ ਕੌਂਸਲਰ ਸਾਹਿਬਾਨ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਆਗੂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ | ਇਸ ਮੌਕੇ ਆਈ. ਜੀ. ਬਲਜੋਤ ਸਿੰਘ ਰਾਠੌਰ ਨੇ ਸਾਰੇ ਸਮੂਹ ਸ਼ਹਿਰ ਨਿਵਾਸੀ ਇਲਾਕਿਆਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੇ ਵਿਚ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਸਮਾਜ ਦੇ ਵਿਚ ਫੈਲੀ ਕੁਰੀਤੀ ਨੂੰ ਦੂਰ ਕਰਨ ਦੇ ਲਈ ਪੁਲਿਸ ਕਾਮਯਾਬ ਹੋਵੇ | ਉਨ੍ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਨਸ਼ਾ ਵਿਰੋਧੀ ਕੋਈ ਸੂਚਨਾ ਮਿਲਦੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਦਾ ਜੋ ਨਸ਼ਿਆਂ ਦੇ ਕਾਰੋਬਾਰ ਦੇ ਵਿਚ ਹਿੱਸਾ ਲੈ ਰਿਹਾ ਤਾਂ ਉਸ ਦੀ ਗੁਪਤ ਤੌਰ 'ਤੇ ਪੁਲਿਸ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ | ਇਸ ਮੌਕੇ ਐੱਸ. ਐੱਸ. ਪੀ. ਗਗਨਅਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਮਲੇਰਕੋਟਲਾ ਅੰਦਰ ਵੱਡੇ ਪੱਧਰ 'ਤੇ ਪੁਲਿਸ ਨੂੰ ਨਸ਼ਾ ਵਿਰੋਧੀ ਮੁਹਿੰਮ 'ਚ ਕਾਮਯਾਬੀ ਮਿਲ ਰਹੀ ਹੈ ਅਤੇ ਲੋਕ ਵੀ ਹੁਣ ਪੁਲਿਸ ਨੂੰ ਜਾਣਕਾਰੀ ਦੇਣ ਵਿਚ ਕੋਈ ਝਿਜਕ ਮਹਿਸੂਸ ਕਰ ਰਹੇ | ਇਸ ਮੌਕੇ 'ਤੇ ਡੀ. ਐੱਸ. ਪੀ. ਸੁਖਦੇਵ ਸਿੰਘ ਬਰਾੜ, ਐੱਸ. ਐੱਚ. ਓ. ਹਰਸਿਮਰਨ ਸਿੰਘ, ਐੱਸ. ਐੱਚ. ਓ. ਗਗਨਦੀਪ ਸਿੰਘ ਗਗਨ, ਪ੍ਰਧਾਨ ਨਗਰ ਕੌਂਸਲ ਵਿਕਾਸ ਕਿ੍ਸ਼ਨ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਪ੍ਰਧਾਨ ਵਿੱਕੀ ਟੰਡਨ, ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ, ਕੌਂਸਲਰ ਸੰਜੇ ਸੂਦ, ਕੌਂਸਲਰ ਰਕੇਸ਼ ਸ਼ਾਹੀ, ਕੌਂਸਲਰ ਅਮਨ ਅਫਰੀਦੀ, ਕੌਂਸਲਰ ਦੀਪਕ ਸ਼ਰਮਾ, ਲਾਡੀ ਕੁੱਪ ਕਲਾਂ, ਕੌਂਸਲਰ ਰਿਸ਼ੀ ਜੋਸ਼ੀ, ਸਾਜ਼ਿਦ ਖਾਨ, ਬਾਬਾ ਗਲੋਬਲ, ਪ੍ਰਦੀਪ ਸਿੰਘ ਕੱਚੀ ਕੋਠੀ, ਪਿੰ੍ਰਸੀਪਲ ਵਿਨੈ ਗੋਇਲ, ਸੋਨੰੂ ਸ਼ਰਮਾ, ਸੁੱਖ ਭਲਵਾਨ, ਪਵਨਦੀਪ ਚੀਮਾ, ਹਰਦੀਪ ਸਿੰਘ ਕੀਵੀ ਜਿੰਮ, ਰੋਹਿਤ ਢੰਡ ਆਦਿ ਵਿਸ਼ੇਸ਼ ਕਰ ਕੇ ਹਾਜ਼ਰ ਸਨ |
ਪਿਛਲੀ ਖ਼ਬਰ ਬੱਸ ਸਟੈਂਡ ਮਲੌਦ ਵਿਖੇ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਰਾਧਾ ਵਾਟਿਕਾ ਸਕੂਲ ਵਿੱਚ 'ਟਰੈਫ਼ਿਕ ਨਿਯਮਾਂ ਅਤੇ ਸਾਈਬਰ ਕ੍ਰਾਈਮ' ਨਾਲ ਸੰਬੰਧਿਤ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।