02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ 'ਤੇ ਜਾਨਲੇਵਾ ਹਮਲਾ

ਅਜੀਤ ਡੈਸਕ 25-01-2026
ਦੋਰਾਹਾ, 24 ਜਨਵਰੀ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ਜੋ ਕੇ ਲੁਧਿਆਣੇ ਵਿਖੇ ਪ੍ਰੋਪਰਟੀ ਦਾ ਕੰਮ ਕਰਦਾ ਹੈ ¢ ਦੋਰਾਹੇ ਵੱਲੋਂ ਆਪਣੀ ਕਾਰ ਰਾਹੀਂ ਆ ਰਿਹਾ ਸੀ ¢ ਜਿਉਂ ਹੀ ਉਹ ਪੁਲ ਗੁਰਥਲੀ ਕੋਲ ਪਹੁੰਚਿਆ ਤਾਂ ਪਿੱਛੋਂ ਦੋ ਮੋਟਰਸਾਇਕਲ ਸਵਾਰਾਂ ਨੇ ਆ ਕੇ ਉਸ ਨੂੰ ਕਾਰ ਦੀ ਤਾਕੀ ਵਿਚ ਹੱਥ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਜਿਉਂ ਹੀ ਰੋਕਣ ਵਾਲਿਆਂ ਦੇ ਹੱਥ ਵਿਚ ਵੈਪਨ ਦੇਖਿਆ ਤਾਂ ਉਸ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪਿੱਛੋਂ ਮੋਟਰਸਾਇਕਲ ਸਵਾਰਾਂ ਨੇ ਫਾਇਰ ਕਰ ਦਿੱਤਾ ਜੋ ਕਿ ਕਾਰ ਦੀ ਪਿਛਲੀ ਤਾਕੀ ਵਿਚ ਵੱਜਾ ¢ ਇਸ ਸਮੇਂ ਉਸ ਨੇ ਆਪਣੀ ਜਾਨ ਬਚਾ ਕੇ ਦੋਰਾਹਾ ਪੁਲ ਥੱਲੇ ਪੁਲਿਸ ਕੋਲ ਆ ਕੇ ਉਹਨਾਂ ਨੂੰ ਸਾਰੀ ਰਿਪੋਰਟ ਕੀਤੀ ¢ ਐਸ ਐਚ ਓ ਥਾਣਾ ਦੋਰਾਹਾ ਇੰਸਪੈਕਟਰ ਆਕਾਸ਼ ਦੱਤ ਨੇ ਕਿਹਾ ਕਿ ਇਸ ਘਟਨਾ ਦੀ ਪੂਰੀ ਛਾਣਬੀਣ ਕਰਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਫਤਾਰ ਕਰ ਕਰਕੇ ਕਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ¢ ਇਸ ਸਮੇਂ ਅਕਾਲੀ ਦਲ ਵਾਰਸ ਪੰਜਾਬ ਦੇ ਮੁੱਖ ਬੁਲਾਰੇ ਸੰਦੀਪ ਸਿੰਘ ਰੁਪਾਲੋ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਬਦ ਅਮਨੀ ਦਾ ਮਾਹÏਲ ਬਣਿਆ ਹੋਇਆ ਹੈ, ਆਮ ਆਦਮੀ ਖੁੱਲ ਕੇ ਵੀ ਨਹੀਂ ਵਿਚਰ ਸਕਦਾ ਜੋ ਕਿ ਪੰਜਾਬ ਦੇ ਲਈ ਬਹੁਤ ਮੰਦਭਾਗਾ ਹੈ ¢
ਪਿਛਲੀ ਖ਼ਬਰ ਸਿਰਫ਼ ਹੈਲਥ ਕਾਰਡ ਲੈ ਕੇ ਜਾਓ, ਇਲਾਜ ਸਾਰਾ ਮੁਫ਼ਤ ਹੋਵੇਗਾ: ਤਰੁਨਪ੍ਰੀਤ ਸਿੰਘ ਸੌਂਦ ਅਗਲੀ ਖ਼ਬਰ ਖੰਨਾ ਵਿਚ ਸਾਈਬਰ ਅਪਰਾਧਾਂ ਖ਼ਿਲਾਫ਼ ਸਖ਼ਤ ਰੁਖ, ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਵਲੋਂ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।