19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੀਂਹ ਨਾਲ ਆਮ ਜਨਜੀਵਨ ਹੋਇਆ ਪ੍ਰਭਾਵਿਤ

ਅਜੀਤ ਡੈਸਕ 24-01-2026
ਰਾੜਾ ਸਾਹਿਬ, 23 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)-ਬੀਤੀ ਕੱਲ੍ਹ ਰਾਤ ਤੋਂ ਬੱਦਲਵਾਈ ਤੋਂ ਬਾਅਦ ਅਸਮਾਨੀ ਚੜ੍ਹੀਆਂ ਕਾਲੀਆਂ ਘਟਾਵਾਂ ਤੇ ਰੁਕ ਰੁਕ ਪੈਂਦੇ ਤੇਜ ਮੀਂਹ ਨੇ ਮੁੜ ਲੋਕਾਂ ਨੂੰ ਜਿੱਥੇ ਠੰਢ ਦਾ ਅਹਿਸਾਸ ਕਰਵਾ ਕੇ ਕੰਬਣੀ ਛੇੜੀ ਦਿੱਤੀ, ਉੱਥੇ ਹੀ ਇਸ ਮੀਂਹ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੰੁਦਾ ਨਜ਼ਰ ਆਇਆ ਹੈ | ਜਿਸ ਕਰ ਕੇ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਅਤੇ ਸਰਦੀ ਦੇ ਮੌਸਮ ਵਿਚ ਚੱਲ ਰਹੀਆਂ ਠੰਡੀਆਂ ਹਵਾਵਾਂ ਤੇ ਪੈਂਦੇ ਮੀਂਹ ਕਾਰਨ ਇੱਕ ਆਮ ਦਿਹਾੜੀਦਾਰ ਮਜ਼ਦੂਰ ਆਪਣੀ ਮਿਹਨਤ ਕਰਨ ਤੋਂ ਵੀ ਵਾਂਝਾ ਰਿਹਾ | ਮੀਂਹ ਨਾਲ ਸੜਕਾਂ 'ਤੇ ਆਵਾਜਾਈ ਵੀ ਧੀਮੀ ਰਹੀ, ਜਦਕਿ ਜ਼ਰੂਰੀ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕ ਅਤੇ ਸਕੂਲੀ ਬੱਚੇ ਤੇ ਅਧਿਆਪਕ ਆਪਣੀਆਂ ਮੰਜ਼ਿਲਾਂ ਵੱਲ ਵਧਣ ਲਈ ਜ਼ਿਆਦਾਤਰ ਆਪਣੇ ਵਾਹਨਾਂ ਤੇ ਛੱਤਰੀਆਂ ਜਾਂ ਰੇਨਕੋਟ ਦਾ ਸਹਾਰਾ ਲੈ ਕੇ ਆਪਣੀ ਮੰਜ਼ਿਲ ਵੱਲ ਵਧਦੇ ਰਹੇ | ਦੇਖਿਆ ਜਾਵੇ ਤਾਂ ਇਹ ਮੀਂਹ ਕਿਸੇ ਲਈ ਆਫ਼ਤ ਤੇ ਕਿਸੇ ਲਈ ਰਾਹਤ ਬਣ ਕੇ ਆਇਆ ਹੈ ਕਿਉਂਕਿ ਅੱਜ ਬਸੰਤ ਪੰਚਮੀ ਦੇ ਦਿਨ ਜਿੱਥੇ ਪਤੰਗਬਾਜ਼ੀ ਕਰਨ ਵਾਲਿਆਂ ਵਲੋਂ ਅਸਮਾਨ ਵਿਚ ਪਤੰਗ ਉਡਾਉਣੇ ਸਨ | ਉਨ੍ਹਾਂ ਨੂੰ ਜਿੱਥੇ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਹੀ ਕਈ ਪਤੰਗਬਾਜ਼ੀ ਕਰਨ ਵਾਲਿਆਂ ਵਲੋਂ ਖ਼ੂਨੀ ਚਾਇਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਹਰ ਸਾਲ ਵੱਡੇ ਵੱਡੇ ਨੁਕਸਾਨ ਹੰੁਦੇ ਹਨ | ਪਰ ਅੱਜ ਬਸੰਤ ਪੰਚਮੀ ਵਾਲੇ ਦਿਨ ਮੀਂਹ ਪੈਣ 'ਤੇ ਪਤੰਗਬਾਜ਼ੀ ਨਾ ਹੋਣ ਕਾਰਨ ਇਨਸਾਨ ਅਤੇ ਪੰਛੀਆਂ ਨੂੰ ਇਸ ਘਟਨਾ ਤੋਂ ਵੱਡੀ ਰਾਹਤ ਮਿਲੀ ਹੈ ਅਤੇ ਉਨ੍ਹਾਂ ਸੁੱਖ ਦਾ ਸਾਹ ਲਿਆ ਹੈ |
ਪਿਛਲੀ ਖ਼ਬਰ ਕਾਈਟ ਫਲਾਇੰਗ ਐਸੋਸੀਏਸ਼ਨ ਕੱਲ੍ਹ ਮਨਾਏਗੀ ਬਸੰਤ ਦਾ ਤਿਉਹਾਰ ਅਗਲੀ ਖ਼ਬਰ ਦਿੱਲੀ ਦੰਗਿਆਂ ਦੇ ਅਹਿਮ ਦੋਸ਼ੀ ਦਾ ਬਰੀ ਹੋ ਜਾਣਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।