19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਾਈਟ ਫਲਾਇੰਗ ਐਸੋਸੀਏਸ਼ਨ ਕੱਲ੍ਹ ਮਨਾਏਗੀ ਬਸੰਤ ਦਾ ਤਿਉਹਾਰ

ਅਜੀਤ ਡੈਸਕ 24-01-2026
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਬਸੰਤ ਦੇ ਤਿਉਹਾਰ ਮੌਕੇ ਇਕ ਵੀ ਪਤੰਗ ਨਹੀਂ ਉੱਡ ਸਕਿਆ | ਬਸੰਤ ਪ੍ਰੇਮੀ ਇਸ ਨਾਲ ਬਹੁਤ ਹੀ ਜ਼ਿਆਦਾ ਮਾਯੂਸ ਹੋ ਗਏ ਹਨ | ਇਸ ਲਈ ਕਾਈਟ ਫਲਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਮੋਤੀ ਨੇ ਆਪਣੇ ਸਮੂਹ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਕਿਹਾ ਕਿ ਹੁਣ ਪੰਜਾਬ ਵਿਚ ਅਤੇ ਖ਼ਾਸ ਕਰ ਕੇ ਖੰਨਾ ਅਤੇ ਆਸਪਾਸ ਦੇ ਸ਼ਹਿਰਾਂ ਜਿਨ੍ਹਾਂ ਵਿਚ ਮੀਂਹ ਪੈਣ ਕਾਰਨ ਪਤੰਗਬਾਜ਼ੀ ਨਹੀਂ ਹੋ ਸਕੀ | ਹੁਣ ਇਹ ਬਸੰਤ ਦਾ ਤਿਉਹਾਰ ਐਤਵਾਰ 25 ਜਨਵਰੀ 2026 ਨੂੰ ਮਨਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਦੀਪਕ ਸ਼ਰਮਾ, ਰਾਜਪਾਲ, ਹਰਪ੍ਰੀਤ ਸਿੰਘ, ਹਰਿਸ਼ਰਨ ਸਵੀ, ਅਮਨ ਭਾਟੀਆ, ਗੁਰਸਿਮਰਨ ਸਿੰਘ, ਗੁਰਅੰਮਿ੍ਤਪਾਲ ਸਿੰਘ, ਹਰਸਿਮਰਨਜੀਤ ਸਿੰਘ, ਰਾਕੇਸ਼ ਚੌਹਾਨ, ਕਿਰਨ ਕਪਲਿਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲਾਵਾਰਸ, ਬੇਘਰ ਬਜ਼ੁਰਗਾਂ ਤੇ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਡਾ. ਜਟਾਣਾ ਮਾਂਗਟ ਦਾ ਪੰਜਾਬ ਸਰਕਾਰ ਵਲੋਂ ਸਨਮਾਨ ਅਗਲੀ ਖ਼ਬਰ ਮੀਂਹ ਨਾਲ ਆਮ ਜਨਜੀਵਨ ਹੋਇਆ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।