09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕਬੱਡੀ ਖੇਡ ਪ੍ਰਮੋਟਰ ਸ਼ਿੰਦਾ ਅੱਚਰਵਾਲ ਦੇ ਪਿਤਾ ਬਾਰਾ ਸਿੰਘ ਗਿੱਲ ਸਵਰਗਵਾਸ

ਅਜੀਤ ਡੈਸਕ 01-01-2026
ਰਾਏਕੋਟ, 31 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਕਬੱਡੀ ਖੇਡ ਪ੍ਰਮੋਟਰ ਤੇ ਐੱਨ.ਆਰ.ਆਈ ਸੁਰਿੰਦਰ ਸਿੰਘ ਸ਼ਿੰਦਾ ਅੱਚਰਵਾਲ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਪਿਤਾ ਬਾਰਾ ਸਿੰਘ ਗਿੱਲ (88) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦੀ ਮੌਤ 'ਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਜਥੇਦਾਰ ਗੁਰਮੇਲ ਸਿੰਘ ਗਰੇਵਾਲ ਪ੍ਰਧਾਨ ਸਰਕਲ ਆਂਡਲੂ ਸ਼੍ਰੋ.ਅ.ਦਲ, ਬਲਵਿੰਦਰ ਸਿੰਘ ਸੱਤੋਵਾਲ ਪ੍ਰਧਾਨ ਸਰਕਲ ਬੱਸੀਆਂ, ਪ੍ਰੀਤਮ ਸਿੰਘ ਰਟੌਲ, ਬਲਦੇਵ ਸਿੰਘ ਪੂਨੀਆਂ, ਸੁਖਜੀਤ ਸਿੰਘ ਬੱਗੀ ਝੋਰੜਾਂ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਵੱਲੋਂ ਸੁਰਿੰਦਰ ਸਿੰਘ ਸ਼ਿੰਦਾ ਅੱਚਰਵਾਲ ਨਾਲ ਦੁੱਖ ਸ਼ਾਂਝਾ ਕੀਤਾ ਗਿਆ |
ਪਿਛਲੀ ਖ਼ਬਰ ਮਹਾਰਾਜਾ ਦਲੀਪ ਸਿੰਘ ਦੀ ਯਾਦ 'ਚ 'ਸਾਈਕਲ ਰੈਲੀ' ਕੱਢੀ ਅਗਲੀ ਖ਼ਬਰ ਬੱਦੋਵਾਲ ਸਮੇਤ ਹਲਕਾ ਦਾਖਾ ਦੇ 16 ਪਿੰਡ ਨਗਰ ਨਿਗਮ ਨਾਲ ਜੋੜਨ ਦਾ ਕਾਂਗਰਸ ਵਿਰੋਧ ਕਰੇਗੀ- ਕੈਪਟਨ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।