09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮਹਾਰਾਜਾ ਦਲੀਪ ਸਿੰਘ ਦੀ ਯਾਦ 'ਚ 'ਸਾਈਕਲ ਰੈਲੀ' ਕੱਢੀ

ਅਜੀਤ ਡੈਸਕ 01-01-2026
ਰਾਏਕੋਟ, 31 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖ ਰਾਜ ਦੇ ਅੰਤਿਮ ਪਲਾਂ ਨੂੰ ਅਤੇ ਮਹਾਰਾਜਾ ਦਲੀਪ ਸਿੰਘ ਦੇ ਪੰਜਾਬ ਵਿਚ ਆਖ਼ਰੀ ਸਫ਼ਰ ਦੀ ਯਾਦ ਨੂੰ ਸਮਰਪਿਤ ਇਲਾਕੇ ਦੇ ਨੌਜਵਾਨਾਂ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਮਹਾਰਾਜਾ ਦਲੀਪ ਸਿੰਘ ਲਾਹੌਰ ਤੋਂ ਆਉਂਦੇ ਹੋਏ 31 ਦਸੰਬਰ 1849 ਨੂੰ ਇਸ ਇਲਾਕੇ ਵਿਚੋਂ ਲੰਘੇ ਸਨ ਤੇ ਫਿਰ ਉਹ ਕਦੇ ਪੰਜਾਬ ਵਾਪਸ ਨਹੀਂ ਆ ਸਕੇ | ਇਨ੍ਹਾਂ ਪਲਾਂ ਨੂੰ ਮੁੜ ਤਾਜ਼ਾ ਕਰਨ ਲਈ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ (ਆਈ.ਪੀ.ਐੱਸ.) ਦੀ ਸਰਪ੍ਰਸਤੀ ਹੇਠ ਗ੍ਰਾਮ ਪੰਚਾਇਤ ਮੱਲ੍ਹਾ, '5 ਜੈਬ ਸਪੋਰਟਸ ਅਕੈਡਮੀ' ਚਕਰ, ਮਾਣੂੰਕੇ, ਲੰਮਾ-ਜੱਟਪੁਰਾ, ਬੱਸੀਆਂ, ਜਲਾਲਦੀਵਾਲ, ਅੱਚਰਵਾਲ, ਹਠੂਰ, ਝੋਰੜਾਂ, ਬੱਸੀਆ ਅਤੇ ਰਾਏਕੋਟ ਦੇ ਸਹਿਯੋਗ ਨਾਲ 'ਕਾਫ਼ਲਾ ਜੀਵੇ ਪੰਜਾਬ' ਵਲੋਂ ਸਾਈਕਲ ਰੈਲੀ ਕੱਢੀ ਗਈ | ਇਹ ਰੈਲੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਸਮਾਪਤ ਹੋਈ | ਬੱਸੀਆਂ ਕੋਠੀ ਵਿਖੇ ਮਹਾਰਾਜਾ ਦਲੀਪ ਸਿੰਘ ਦੇ ਸਮੁੱਚੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਨੇ ਪੰਜਾਬ ਦੇ ਇਤਿਹਾਸ ਵਿਚ 31 ਦਸੰਬਰ ਅਤੇ ਬੱਸੀਆਂ ਕੋਠੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਪਿ੍ੰਸੀਪਲ ਬਲਵੰਤ ਸਿੰਘ ਸੰਧੂ, ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਨੰਬੜਦਾਰ ਜਗਜੀਤ ਸਿੰਘ ਮੱਲ੍ਹਾ, ਤਰਕਸ਼ੀਲ ਆਗੂ ਗੁਰਮੀਤ ਸਿੰਘ ਮੱਲ੍ਹਾ, ਸੀਨੀਅਰ ਆਗੂ ਗੁਰਜਿੰਦਰ ਸਿੰਘ ਸੰਧੂ ਮਾਣੂੰਕੇ, ਮਾ. ਅਵਤਾਰ ਸਿੰਘ ਚੀਮਾ, ਰੁਪਿੰਦਰ ਕੌਰ ਚਕਰ, ਸਿਮਰਨ ਕੌਰ ਚਕਰ, ਸਵਰੀਤ ਕੌਰ ਚਕਰ, ਗੁਰਲੀਨ ਕੌਰ ਮੱਲ੍ਹਾ ਆਦਿ ਨੇ ਸਟੇਜ਼ ਤੋਂ ਬੋਲਦਿਆਂ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖਾਂ ਦਾ ਜ਼ਿਕਰ ਕੀਤਾ | ਇਸ ਮੌਕੇ ਪਿ੍ੰਸੀਪਲ ਬਲਵੰਤ ਸਿੰਘ ਸੰਧੂ ਨੇ ਮੰਚ ਸੰਚਾਲਨ ਕੀਤਾ | ਅੰਤ ਵਿਚ ਸਾਬਕਾ ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਨਵੀਂ ਲਿਖੀ ਪੁਸਤਕ 'ਫਸਲਾਂ ਹੇਠੋਂ ਖਿਸਕਦੀ ਜ਼ਮੀਨ' ਵੱਖ-ਵੱਖ ਬੁਲਾਰਿਆਂ ਨੂੰ ਭੇਟ ਕੀਤੀ | ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋਂ, ਪ੍ਰਧਾਨ ਕੁਲਦੀਪ ਸਿੰਘ ਗੋਗਾ, ਨੰਬੜਦਾਰ ਜਗਜੀਤ ਸਿੰਘ ਮੱਲ੍ਹਾ, ਪ੍ਰਧਾਨ ਰਜਿੰਦਰ ਸਿੰਘ ਮੱਲ੍ਹਾ, ਖਿਡਾਰਨ ਗੁਰਲੀਨ ਕੌਰ ਮੱਲ੍ਹਾ, ਖਿਡਾਰਨ ਹਰਲੀਨ ਕੌਰ ਮੱਲ੍ਹਾ, ਸੀਨੀਅਰ ਆਗੂ ਬਿੱਟੂ ਸਿੰਘ ਮਾਣੂੰਕੇ, ਹਰਦੀਪ ਕੌਸ਼ਲ ਮੱਲ੍ਹਾ, ਜਿੰਦਰ ਸਿੰਘ ਲੰਮਾ, ਫੁੱਟਵਾਲ ਕੋਚ ਜਗਜੀਤ ਸਿੰਘ ਸਿੱਧੂ, ਕਬੱਡੀ ਕੋਚ ਗੱਗੀ ਮੱਲ੍ਹਾ, ਡਾ: ਰਾਜਾ ਵਰਮਾ, ਭੋਲਾ ਸ਼ਰਮਾ, ਪਰਮਜੀਤ ਸਿੰਘ, ਅਮਿਤ ਕੁਮਾਰ, ਜਿੰਮੀ ਚਕਰ, ਲਾਲੀ ਮੱਲ੍ਹਾ, ਸੂਬੇਦਾਰ ਜਸਵੰਤ ਸਿੰਘ ਸਿਵੀਆਂ, ਬਿੱਕਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਵਿਰੁੱਧ ਭਗਵੰਤ ਮਾਨ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਕਬੱਡੀ ਖੇਡ ਪ੍ਰਮੋਟਰ ਸ਼ਿੰਦਾ ਅੱਚਰਵਾਲ ਦੇ ਪਿਤਾ ਬਾਰਾ ਸਿੰਘ ਗਿੱਲ ਸਵਰਗਵਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।