09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬੱਦੋਵਾਲ ਸਮੇਤ ਹਲਕਾ ਦਾਖਾ ਦੇ 16 ਪਿੰਡ ਨਗਰ ਨਿਗਮ ਨਾਲ ਜੋੜਨ ਦਾ ਕਾਂਗਰਸ ਵਿਰੋਧ ਕਰੇਗੀ- ਕੈਪਟਨ ਸੰਧੂ

ਅਜੀਤ ਡੈਸਕ 01-01-2026
ਮੁੱਲਾਂਪੁਰ-ਦਾਖਾ, 31 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਸ਼ਹਿਰਾਂ ਨੇੜੇ ਪਿੰਡਾਂ ਦੇ ਉਜਾੜਿਆਂ ਲਈ ਲੈਂਡ ਪੂਲਿੰਗ ਪਾਲਿਸੀ ਦੀ ਤਲਵਾਰ ਅਜੇ ਰੁਕੀ ਨਹੀਂ, ਜਦ ਆਮ ਆਪਣੀ ਪਾਰਟੀ ਦੀ ਪੰਜਾਬ ਸਰਕਾਰ ਦੇ ਆਦੇਸ਼ਾਂ ਨਾਲ ਸੈਕੜੇ ਤੋਂ ਵੱਧ ਪਿੰਡਾਂ ਨੂੰ ਨਗਰ ਨਿਗਮ ਲੁਧਿਆਣਾ ਨਾਲ ਜੋੜਨ ਦਾ ਫੁਰਮਾਨ ਆ ਗਿਆ, ਸਰਕਾਰ ਦੀ ਇਸ ਵਿਉਂਤਬੰਦੀ ਦਾ ਕਾਂਗਰਸ ਪੁਰਜ਼ੋਰ ਵਿਰੋਧ ਕਰੇਗੀ | ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਵਲੋਂ ਕੀਤਾ | ਉਨ੍ਹਾਂ ਨਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ, ਸਰਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਨੰਬਰਦਾਰ ਅਮਰਜੋਤ ਸਿੰਘ ਮੌਜੂਦ ਰਹੇ | ਕੈਪਟਨ ਸੰਦੀਪ ਸੰਧੂ ਕਿਹਾ ਕਿ ਸਰਕਾਰ ਅਜਿਹੇ ਫ਼ੈਸਲੇ ਕਿਸੇ ਜਲਦਬਾਜ਼ੀ ਵਿਚ ਨਹੀਂ, ਸਗੋਂ ਇਨ੍ਹਾਂ ਪਿੰਡਾਂ ਦੀਆਂ ਮਹਿੰਗੀਆਂ ਪੰਚਾਇਤੀ ਜ਼ਮੀਨਾਂ ਨੂੰ ਹਥਿਆਉਣ ਦੀ ਨੀਅਤ ਨਾਲ ਲੈ ਰਹੀ ਹੈ | ਕੈਪਟਨ ਸੰਧੂ ਕਿਹਾ ਕਿ ਚੰਗਾ ਹੁੰਦਾ ਜੇਕਰ ਸਰਪੰਚ, ਗ੍ਰਾਮ ਪੰਚਾਇਤਾਂ ਰਾਹੀਂ ਪਿੰਡ-ਪਿੰਡ ਜਨਰਲ ਇਜ਼ਲਾਸ ਬੁਲਾ ਕੇ ਲੋਕਾਂ ਦੀ ਰਾਇ ਜਾਣੀ ਹੁੰਦੀ | ਕੈਪਟਨ ਸੰਧੂ ਕਿਹਾ ਕਿ ਕਾਂਗਰਸ ਸੱਤ੍ਹਾਧਾਰੀ ਸਰਕਾਰ ਦੇ ਉਲਟ ਨਹੀਂ, ਪਰ ਲੋਕਹਿੱਤਾਂ ਦੇ ਉਲਟ ਨੋਟੀਫਿਕੇਸ਼ਨਾਂ ਦੇ ਸਖ਼ਤ ਵਿਰੁੱਧ ਹੈ | ਸਾਬਕਾ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ, ਸਰਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਬੱਦੋਵਾਲ ਦੀ ਹਦੂਦ 'ਚ ਭਾਰਤੀ ਫੌਜ਼ਾਂ ਦੀ ਰਿਹਾਇਸ਼, ਅਸਲਾ ਡਿਪੂ ਹੋਣ ਕਰਕੇ ਪਿੰਡ ਬਹੁਤਾ ਅੱਗੇ ਨਾ ਵਧ ਸਕਿਆ, ਹੁਣ ਪੰਜਾਬ ਸਰਕਾਰ ਦੀ ਨਵੀਂ ਨੀਤੀ ਤਹਿਤ ਨਗਰ ਨਿਗਮ ਲੁਧਿਆਣਾ ਦੀ ਹਦੂਦ 'ਚ ਆਉਣ ਨਾਲ ਹਰੀ ਸਿੰਘ ਉਸਮਾਨ ਵਰਗੇ ਗ਼ਦਰੀ ਬਾਬਿਆਂ ਦੀਆਂ ਪੀੜ੍ਹੀਆਂ ਦੀ ਸਾਂਝ ਟੁੱਟ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨ: ਸਕੱਤਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਨਗਰ ਨਿਗਮ ਲੁਧਿਆਣਾ ਦੀ ਨਵੀਂ ਪ੍ਰਕਿਰਿਆ ਦਾ ਤਿੱਖਾ ਵਿਰੋਧ ਕਰਾਂਗੇ |
ਪਿਛਲੀ ਖ਼ਬਰ ਕਬੱਡੀ ਖੇਡ ਪ੍ਰਮੋਟਰ ਸ਼ਿੰਦਾ ਅੱਚਰਵਾਲ ਦੇ ਪਿਤਾ ਬਾਰਾ ਸਿੰਘ ਗਿੱਲ ਸਵਰਗਵਾਸ ਅਗਲੀ ਖ਼ਬਰ 31 ਦਸੰਬਰ ਨੂੰ ਮਹਾਰਾਜਾ ਦਲੀਪ ਸਿੰਘ ਨੇ ਕੋਠੀ ਬੱਸੀਆਂ 'ਚ ਗੁਜ਼ਾਰੀ ਸੀ ਪੰਜਾਬ ਵਿਚਲੀ ਆਖ਼ਰੀ ਰਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।