02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜੀਓ ਦਾ 5ਜੀ ਡਿਜੀਟਲ ਇੰਟਰਨੈੱਟ ਟਾਵਰ ਲਗਾਉਣ ਦਾ ਝਾਂਸਾ ਦੇ ਕੇ 17.60 ਲੱਖ ਰੁਪਏ ਦੀ ਠੱਗੀ

ਬਠਿੰਡਾ, 1 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸੋਸ਼ਲ ਮੀਡੀਆ ‘ਤੇ ਫ਼ਰਜ਼ੀ ਇਸ਼ਤਿਹਾਰਾਂ ਰਾਹੀਂ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਰਿਲਾਇੰਸ ਜੀਓ ਦਾ 5ਜੀ ਡਿਜੀਟਲ ਇੰਟਰਨੈੱਟ ਟਾਵਰ ਲਗਾਉਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨਾਲ 17 ਲੱਖ 60 ਹਜ਼ਾਰ 500 ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਅਜੀਤ ਡੈਸਕ 02-11-2026
ਬਠਿੰਡਾ, 1 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸੋਸ਼ਲ ਮੀਡੀਆ ‘ਤੇ ਫ਼ਰਜ਼ੀ ਇਸ਼ਤਿਹਾਰਾਂ ਰਾਹੀਂ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਰਿਲਾਇੰਸ ਜੀਓ ਦਾ 5ਜੀ ਡਿਜੀਟਲ ਇੰਟਰਨੈੱਟ ਟਾਵਰ ਲਗਾਉਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨਾਲ 17 ਲੱਖ 60 ਹਜ਼ਾਰ 500 ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਵਾਸੀ ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਨੇ ਫੇਸਬੁੱਕ ‘ਤੇ ਰਿਲਾਇੰਸ ਜੀਓ ਦਾ 5ਜੀ ਡਿਜੀਟਲ ਇੰਟਰਨੈੱਟ ਟਾਵਰ ਲਗਾਉਣ ਸਬੰਧੀ ਇੱਕ ਇਸ਼ਤਿਹਾਰ ਦੇਖਿਆ ਸੀ। ਇਸ਼ਤਿਹਾਰ ਵਿਚ ਆਪਣੀ ਜ਼ਮੀਨ ‘ਚ ਟਾਵਰ ਲਗਵਾਉਣ ਲਈ ਦਿੱਤੇ ਗਏ ਸੰਪਰਕ ਨੰਬਰ ‘ਤੇ ਉਸ ਨੇ ਗੱਲਬਾਤ ਕੀਤੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਜ਼ਮੀਨ ਵਿਚ ਜੀਓ ਦਾ ਟਾਵਰ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਂ ‘ਤੇ ਪਹਿਲਾਂ ਚਾਰ ਹਜਾਰ ਰੁਪਏ ਦੇ ਕਰੀਬ ਲੈ ਲਏ। ਇਸ ਤੋਂ ਬਾਅਦ ਮੁਲਜ਼ਮਾਂ ਵਲੋਂ ਵੱਖ-ਵੱਖ ਪ੍ਰਕਿਰਿਆਵਾਂ ਦਾ ਬਹਾਨਾ ਬਣਾਇਆ ਤੇ ਲਖਵਿੰਦਰ ਸਿੰਘ ਨੂੰ ਲਾਲਚ ਦਿੱਤਾ ਗਿਆ ਕਿ ਉਸ ਦੀ ਜ਼ਮੀਨ ਵਿਚ ਟਾਵਰ ਲੱਗਣ ਤੋਂ ਬਾਅਦ ਹਰ ਮਹੀਨੇ 50 ਹਜ਼ਾਰ ਰੁਪਏ ਕਿਰਾਇਆ ਮਿਲੇਗਾ। ਇਸ ਤੋਂ ਇਲਾਵਾ ਇੱਕ ਵਿਅਕਤੀ ਨੂੰ ਨੌਕਰੀ ਦੇ ਬਦਲੇ ਤਨਖ਼ਾਹ ਵੀ ਦਿੱਤੀ ਜਾਵੇਗੀ। ਇਸ ਲਾਲਚ ਵਿਚ ਆ ਕੇ ਲਖਵਿੰਦਰ ਸਿੰਘ ਨੇ ਵੱਖ-ਵੱਖ ਬੈਂਕ ਖਾਤਿਆਂ ਵਿਚ ਕਰੀਬ ਹਜ਼ਾਰਾਂ ਰੁਪਏ ਹੋਰ ਜਮਾਂ ਕਰਵਾ ਦਿੱਤੇ। ਇਸ ਤੋਂ ਬਾਅਦ ਟਾਵਰ ਲਗਾਉਣ ਦੀ ਪ੍ਰਕਿਰਿਆ ਅੱਗੇ ਵਧਾਉਣ ਅਤੇ ਹੋਰ ਰਸਮੀ ਕਾਰਵਾਈਆਂ ਦੇ ਨਾਂ ‘ਤੇ ਉਸ ਤੋਂ ਲਗਾਤਾਰ ਪੈਸੇ ਮੰਗੇ ਜਾਂਦੇ ਰਹੇ। ਮੁਲਜ਼ਮਾਂ ਨੇ ਉਸ ਕੋਲੋਂ ਐਕਸਿਸ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੇ ਵੱਖ-ਵੱਖ ਖਾਤਿਆਂ ਵਿਚ ਰਕਮ ਟਰਾਂਸਫ਼ਰ ਕਰਵਾਈ ਅਤੇ ਏਟੀਐੱਮ ਰਾਹੀਂ ਵੀ ਪੈਸੇ ਕਢਵਾ ਕੇ ਜਾਂ ਟਰਾਂਸਫ਼ਰ ਕਰਵਾ ਕੇ ਹਾਸਲ ਕੀਤੇ।ਇਸ ਤਰਾਂ ਵੱਖ-ਵੱਖ ਸਮੇਂ ਦੌਰਾਨ ਕੁੱਲ 17 ਲੱਖ 60 ਹਜ਼ਾਰ 500 ਰੁਪਏ ਦੀ ਰਕਮ ਹਾਸਲ ਕਰ ਲਈ ਗਈ। ਲਖਵਿੰਦਰ ਸਿੰਘ ਨੇ ਕਿਹਾ ਕਿ ਨਾਂ ਤਾ ਉਸ ਦੀ ਜ਼ਮੀਨ ਵਿਚ ਕੋਈ ਟਾਵਰ ਲਗਾਇਆ ਗਿਆ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ ਗਈ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਕਥਿਤ ਤੌਰ ‘ਤੇ ਸਬੰਧਿਤ ਵਿਅਕਤੀਆਂ ਨੇ ਆਪਣੇ ਮੋਬਾਈਲ ਫ਼ੋਨ ਬੰਦ ਕਰ ਲਏ। ਇਸ ਤਰਾਂ ਫੇਸਬੁੱਕ ‘ਤੇ ਜੀਓ ਦਾ 5ਜੀ ਡਿਜੀਟਲ ਇੰਟਰਨੈੱਟ ਟਾਵਰ ਲਗਾਉਣ ਦਾ ਇਸ਼ਤਿਹਾਰ ਦੇ ਕੇ ਲਖਵਿੰਦਰ ਸਿੰਘ ਨਾਲ ਕੁੱਲ 17 ਲੱਖ 60 ਹਜ਼ਾਰ 500 ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਸ਼ਿਕਾਇਤ ਪੀੜਤ ਲਖਵਿੰਦਰ ਸਿੰਘ ਵਲੋਂ ਸਾਇਬਰ ਥਾਣੇ ਨੂੰ ਦਰਜ ਕਰਵਾਈ। ਥਾਣਾ ਸਾਇਬਰ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਉਹ ਬੈਂਕ ਖਾਤੇ ਦੀ ਜਾਂਚ ਕਰ ਰਹੇ ਹਨ, ਕਿ ਉਕਤ ਮੁਲਜ਼ਮਾਂ ਨੇ ਕਿਸ ਬੈਂਕ ਖਾਤੇ ਵਿਚ ਪੈਸੇ ਪਵਾਏ ਗਏ ਹਨ।
ਪਿਛਲੀ ਖ਼ਬਰ ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਮੁਲਾਜ਼ਮ 16 ਨਵੰਬਰ ਤੋਂ ਕਰਨਗੇ ਤਿੰਨ ਰੋਜ਼ਾ ਹੜਤਾਲ ਅਗਲੀ ਖ਼ਬਰ ‘ਆਪ’ ਵਲੋਂ ਫਿਰ ਉਮੀਦਵਾਰ ਬਣਾਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।