02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜਸਪ੍ਰੀਤ ਜੱਸਾ ਭਾਜਪਾ ਯੂਥ ਦੇ ਸੂਬਾ ਸਕੱਤਰ ਤੇ ਜਸਵੀਰ ਬਦਿਆਲਾ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਬਠਿੰਡਾ, 1 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਭਾਜਪਾ ਨੇ ਰਾਜਨੀਤਕ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ, ਉਥੇ ਹੀ ਪਾਰਟੀ ਦੇ ਵੱਖ-ਵੱਖ ਵਿੰਗਾਂ ‘ਚ ਨਿਯੁਕਤੀਆਂ ਕਰਕੇ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਭਾਜਪਾ ਵਲੋਂ ਜਸਪ੍ਰੀਤ ਸਿੰਘ ਜੱਸਾ ਭੁੱਚੋ ਨੂੰ ਯੂਥ ਦੇ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ, ਉਥੇ ਜਸਵੀਰ ਸਿੰਘ ਬਦਿਆਲਾ ਨੂੰ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਜਸਪ੍ਰੀਤ ਜੱਸਾ ਨੂੰ ਸਨਮਾਨਿਤ ਕਰਨ ਸਮੇਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਮਲੂਕਾ ਤੇ ਹੋਰ। ਅਜੀਤ ਤਸਵੀਰ 02-11-2026
ਬਠਿੰਡਾ, 1 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਭਾਜਪਾ ਨੇ ਰਾਜਨੀਤਕ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ, ਉਥੇ ਹੀ ਪਾਰਟੀ ਦੇ ਵੱਖ-ਵੱਖ ਵਿੰਗਾਂ ‘ਚ ਨਿਯੁਕਤੀਆਂ ਕਰਕੇ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਭਾਜਪਾ ਵਲੋਂ ਜਸਪ੍ਰੀਤ ਸਿੰਘ ਜੱਸਾ ਭੁੱਚੋ ਨੂੰ ਯੂਥ ਦੇ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ, ਉਥੇ ਜਸਵੀਰ ਸਿੰਘ ਬਦਿਆਲਾ ਨੂੰ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਵਾਦ ਦਿੱਤੀ ਤੇ ਸਨਮਾਨਿਤ ਕੀਤਾ। ਮਲੂਕਾ ਨੇ ਕਿਹਾ ਕਿ ਭਾਜਪਾ ‘ਚ ਹਮੇਸ਼ਾ ਮੈਰਿਟ ਦੇ ਅਧਾਰ ‘ਤੇ ਅਹੁਦੇਦਾਰ ਨਿਯੁਕਤ ਕੀਤੇ ਜਾਂਦੇ ਹਨ। ਜ਼ਮੀਨੀ ਪੱਧਰ ‘ਤੇ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਅੱਗੇ ਵਧਣ ਦੇ ਲਗਾਤਾਰ ਮੌਕੇ ਮਿਲਦੇ ਹਨ। ਮਲੂਕਾ ਨੇ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿਚ ਪੰਜਾਬ ‘ਚ ਭਾਜਪਾ ਦੀ ਸਰਕਾਰ ਹੀ ਬਣੇਗੀ ਕਿਉਂਕਿ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੀ ਤਰੱਕੀ ਤੇ ਖ਼ੁਸ਼ਹਾਲੀ ਵੇਖ ਕੇ ਪੰਜਾਬ ਦੇ ਲੋਕ ਭਾਜਪਾ ਦੇ ਹੱਕ ‘ਚ ਲਾਮਬੰਦ ਹੋ ਰਹੇ ਹਨ। ਜਸਪ੍ਰੀਤ ਸ ਿੰਘ ਜੱਸਾ ਅਤੇ ਜਸਵੀਰ ਸਿੰਘ ਬਦਿਆਲਾ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਸਟੇਟ ਮੀਡੀਆ ਕੋ ਇੰਚਾਰਜ ਪਰਮਪਾਲ ਕੌਰ ਸਿੱਧੂ , ਸੂਬਾ ਪ੍ਰਧਾਨ ਯੂਥ ਵਿੰਗ ਅਨੁਜ ਖੋਸਲਾ, ਸੂਬਾ ਪ੍ਰਧਾਨ ਕਿਸਾਨ ਵਿੰਗ ਲਖਵਿੰਦਰ ਸਿੰਘ ਮੋਮੀ, ਕਿਸਾਨ ਵਿੰਗ ਸੂਬਾ ਸਕੱਤਰ ਬੂਟਾ ਭਾਈਰੂਪਾ ਦਾ ਧੰਨਵਾਦ ਕੀਤਾ ਤੇ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਐਸ.ਸੀ ਵਿੰਗ ਪ੍ਰਧਾਨ ਸਵਰਨ ਸਿੰਘ, ਜ਼ਿਲ੍ਹਾ ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਜ਼ਿਲ੍ਹਾ ਜਰਨਲ ਸਕੱਤਰ ਕਰਮਪਾਲ ਭੁੱਲਰ, ਜਰਨਲ ਸਕੱਤਰ ਚੰਦਨ ਕਾਂਤ, ਮੀਤ ਪ੍ਰਧਾਨ ਗੁਰਤੇਜ ਸਿੰਘ ਰਾਣਾ ਫੂਲ, ਧੰਨ ਰਾਜ ਚਾਉਂਕੇ, ਗੁਰਜੀਤ ਸਿੰਘ ਗੋਰਾ ਦਿਉਣ, ਗੁਰਵਿੰਦਰ ਸਿੰਘ ਬੱਲੋ, ਮਨਦੀਪ ਸਿੰਘ ਫੂਲ, ਜਸਪ੍ਰੀਤ ਸਿੰਘ ਫੂਲਕਾ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਵੀ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪਾਰਟੀ ਜਿਸ ਵੀ ਆਗੂ ਨੂੰ ਟਿਕਟ ਦੇਵੇਗੀ, ਉਸ ਦੀ ਡੱਟ ਕੇ ਮਦਦ ਕਰਾਂਗੇ- ਰਾਜ ਬਲਵਿੰਦਰ ਸਿੰਘ ਮਰਾੜ੍ਹ ਅਗਲੀ ਖ਼ਬਰ ਸਰਕਾਰੀ ਬਹੁਤਕਨੀਕੀ ਕਾਲਜ ਬਰੇਟਾ ਦੇ ਵਿਦਿਆਰਥੀ ਦੀ ਟ੍ਰਾਈਡੈਂਟ ਗਰੁੱਪ ’ਚ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।