31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

4161 ਅਧਿਆਪਕ ਭਰਤੀ ’ਚੋਂ 253 ਅਧਿਆਪਕਾਂ ਨੂੰ ਟਰਮੀਨੇਟ ਕਰਨ ਖ਼ਿਲਾਫ਼ ਪੰਜਾਬ ਸਰਕਾਰ ਦੀ ਅਰਥੀ ਸਾੜੀ

ਬਠਿੰਡਾ , 30 ਅਕਤੂਬਰ ( ਸੱਤਪਾਲ ਸਿੰਘ ਸਿਵੀਆਂ )- ਪੰਜਾਬ ਸਰਕਾਰ ਵਲੋਂ 4161 ਅਧਿਆਪਕ ਭਰਤੀ ਵਿਚੋਂ 253 ਅਧਿਆਪਕਾਂ ਨੂੰ ਸਰਕਾਰੀ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ , ਜਿਸ ਕਾਰਨ ਅਧਿਆਪਕ ਵਰਗ ਵਿਚ ਭਾਰੀ ਰੋਸ ਹੈ । ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਸਰਕਾਰ ਦੇ ਇਸ ਅਧਿਆਪਕ ਮਾਰੂ ਫ਼ੈਸਲੇ ਵਿਰੁੱਧ ਸੂਬੇ ਭਰ ਵਿਚ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ ।

ਬਠਿੰਡਾ ਵਿਚ ਅਧਿਆਪਕ ਜਥੇਬੰਦੀਆਂ ਪੰਜਾਬ ਸਰਕਾਰ ਦੀ ਅਰਥੀ ਸਾੜ ਦੀਆਂ ਹੋਈਆਂ। ਤਸਵੀਰ : ਲਵਲੀ 31-10-2026
ਬਠਿੰਡਾ , 30 ਅਕਤੂਬਰ ( ਸੱਤਪਾਲ ਸਿੰਘ ਸਿਵੀਆਂ )- ਪੰਜਾਬ ਸਰਕਾਰ ਵਲੋਂ 4161 ਅਧਿਆਪਕ ਭਰਤੀ ਵਿਚੋਂ 253 ਅਧਿਆਪਕਾਂ ਨੂੰ ਸਰਕਾਰੀ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ , ਜਿਸ ਕਾਰਨ ਅਧਿਆਪਕ ਵਰਗ ਵਿਚ ਭਾਰੀ ਰੋਸ ਹੈ । ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਸਰਕਾਰ ਦੇ ਇਸ ਅਧਿਆਪਕ ਮਾਰੂ ਫ਼ੈਸਲੇ ਵਿਰੁੱਧ ਸੂਬੇ ਭਰ ਵਿਚ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ । ਇਸੇ ਤਹਿਤ ਬਠਿੰਡਾ ਜ਼ਿਲ੍ਹੇ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਬਠਿੰਡਾ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ । ਇਸ ਮੌਕੇ ਅਧਿਆਪਕ ਆਗੂਆਂ ਜਗਪਾਲ ਬੰਗੀ , ਰੇਸ਼ਮ ਸਿੰਘ ਖੇਮੂਆਣਾ , ਅੰਮ੍ਰਿਤਪਾਲ ਸਿੰਘ ਮਾਨ , ਹਰਦੀਪ ਸਿੰਘ , ਬਲਜਿੰਦਰ ਸਿੰਘ ਸਿੱਧੂ , ਜੋਨੀ ਸਿੰਗਲਾ , ਬਲਜਿੰਦਰ ਸਿੰਘ , ਰਾਜਵੀਰ ਸਿੰਘ ਮਾਨ ਅਤੇ ਬਲਦੇਵ ਸਿੰਘ ਨੇ ਭਰਤੀ ਪ੍ਰਕਿਰਿਆ ਅਤੇ ਟਰਮੀਨੇਸ਼ਨ ਦੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4161 ਅਧਿਆਪਕਾਂ ਦੀ ਭਰਤੀ ਲਈ ਨਾਈਲੈਟ ਕੰਪਨੀ ਵਲੋਂ ਟੈੱਸਟ ਲਿਆ ਗਿਆ ਸੀ । ਇਸ ਟੈੱਸਟ ਦੀ ਉੱਤਰ ਕੁੰਜੀ ਵਿਚ 83 ਪ੍ਰਸ਼ਨਾਂ ਦੇ ਉੱਤਰ ਗ਼ਲਤ ਪਾਏ ਗਏ ਸਨ । ਇਸ ਮਾਮਲੇ ਨੂੰ ਲੈ ਕੇ 253 ਅਧਿਆਪਕ ਹਾਈਕੋਰਟ ਵਿਚ ਗਏ ਸਨ । ਹਾਈਕੋਰਟ ਦੇ ਹੁਕਮਾਂ ’ ਤੇ ਵੱਖ - ਵੱਖ ਯੂਨੀਵਰਸਿਟੀਆਂ ਤੇ ਵਿਦਵਾਨਾਂ ਦੀ ਟੀਮ ਵਲੋਂ ਗ਼ਲਤ ਉੱਤਰਾਂ ਨੂੰ ਦਰੁਸਤ ਕੀਤਾ ਗਿਆ , ਜਿਸ ਤੋਂ ਬਾਅਦ ਇਹ ਅਧਿਆਪਕ ਚੋਣ ਸੂਚੀ ਵਿਚ ਸ਼ਾਮਲ ਹੋ ਗਏ ਤੇ ਮਈ 2023 ਵਿਚ ਉਨ੍ਹਾਂ ਨੇ ਨੌਕਰੀ ਜੁਆਇਨ ਕੀਤੀ । ਆਗੂਆਂ ਅਨੁਸਾਰ ਕੰਪਨੀ ਦੀ ਉੱਤਰ ਕੁੰਜੀ ਦੇ ਆਧਾਰ ’ ਤੇ ਚੁਣੇ ਗਏ ਕੁਝ ਹੋਰ ਉਮੀਦਵਾਰ ਇਸ ਮਾਮਲੇ ਵਿਚ ਹਾਈਕੋਰਟ ਚਲੇ ਗਏ ਸਨ । ਉਨ੍ਹਾਂ ਵਲੋਂ ਕੇਸ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਵੀ ਨੌਕਰੀ ’ ਤੇ ਜੁਆਇਨ ਕਰਵਾ ਲਿਆ ਗਿਆ , ਪਰ ਹੁਣ ਸਿੱਖਿਆ ਵਿਭਾਗ ਵਲੋਂ ਕੰਪਨੀ ਦੀ ਉੱਤਰ ਕੁੰਜੀ ਨੂੰ ਸਹੀ ਮੰਨਦਿਆਂ ਇਨ੍ਹਾਂ 253 ਅਧਿਆਪਕਾਂ ਨੂੰ ਚੋਣ ਸੂਚੀ ਵਿਚੋਂ ਬਾਹਰ ਕਰਕੇ ਟਰਮੀਨੇਸ਼ਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਸਰਕਾਰ ਦਾ ਇਹ ਫ਼ੈਸਲਾ 253 ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੰਭੀਰ ਸੰਕਟ ਪੈਦਾ ਕਰਨ ਵਾਲਾ ਹੈ , ਜਿਸ ਨੂੰ ਅਧਿਆਪਕ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ ਤੇ ਨੌਕਰੀਆਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣਗੀਆਂ । ਇਸ ਮੌਕੇ ਪੈਨਸ਼ਨਰ ਆਗੂ ਪ੍ਰਿੰਸੀਪਲ ਰਣਜੀਤ ਸਿੰਘ ਦਰਸ਼ਨ ਮੌੜ ਅਤੇ ਸਿਕੰਦਰ ਸਿੰਘ ਧਾਲੀਵਾਲ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 2 ਕਾਬੂ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਰੱਖੀ ‘ਮਾਂਵਾਂ ਧੀਆਂ ਦੀ ਲਲਕਾਰ’ ਰੈਲੀ ’ਚ ਉਮੜਿਆ ਬੀਬੀਆਂ ਦਾ ਭਾਰੀ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।