ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਤੇ ਇਕ ਸਾਧੂ ਦੀ ਲਾਸ਼ ਮਿਲੀ
ਬਠਿੰਡਾ , 15 ਅਕਤੂਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੀ ਫੌਜੀ ਵਾਹਨ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੀ ਟੀਮ ਸੰਦੀਪ ਗੋਇਲ , ਵਿੱਕੀ ਕੁਮਾਰ ਮੌਕੇ ’ ਤੇ ਪਹੁੰਚੇ , ਜਿੱਥੇ ਅਣਪਛਾਤੇ ਸਾਧੂ ਦੀ ਲਾਸ਼ ਪਈ ਸੀ । ਸਹਾਰਾ ਟੀਮ ਨੇ ਜੀ ਆਰ ਪੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ।
ਅਜੀਤ ਡੈਸਕ
16-10-2026