03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮਾਸਟਰ ਸੰਤੋਸ਼ ਕੁਮਾਰ ਕੋਟਬਖਤੂ ਨੇ 100 ਤੇ 400 ਮੀਟਰ ਦੌੜ ’ਚ ਜਿੱਤੇ ਸੋਨ ਤਗਮੇ

ਰਾਮਾਂ ਮੰਡੀ, 2 ਅਕਤੂਬਰ (ਤਰਸੇਮ ਸਿੰਗਲਾ)-ਸਪੋਰਟਸ ਸਕੂਲ ਘੁੱਦਾ ਵਿਖੇ ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਸਰਵੋਤਮ ਐਥਲੀਟ ਮਾ: ਸੰਤੋਸ਼ ਕੁਮਾਰ ਕੋਟਬਖਤੂ ਨੇ 100 ਮੀਟਰ ਅਤੇ 400 ਮੀਟਰ ਦੌੜ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਮਗੇ ਜਿੱਤ ਕੇ ਪਿੰਡ ਕੋਟ ਬਖਤੂ ਦਾ ਨਾਮ ਰੌਸ਼ਨ ਕੀਤਾ। ਦੋਵੇਂ ਮੁਕਾਬਲਿਆਂ ਵਿਚ ਸੋਨ ਤਮਗੇ ਜਿੱਤਣ ਉਪਰੰਤ ਪਿੰਡ ਪਹੁੰਚਣ ’ਤੇ ਮਾਸਟਰ ਸੰਤੋਸ਼ ਕੁਮਾਰ ਦਾ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਵਾਗਤ ਕਰਦਿਆਂ ਵਧਾਈ ਦਿੱਤੀ ਗਈ।

ਅਜੀਤ ਡੈਸਕ 03-10-2026
ਰਾਮਾਂ ਮੰਡੀ, 2 ਅਕਤੂਬਰ (ਤਰਸੇਮ ਸਿੰਗਲਾ)-ਸਪੋਰਟਸ ਸਕੂਲ ਘੁੱਦਾ ਵਿਖੇ ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਸਰਵੋਤਮ ਐਥਲੀਟ ਮਾ: ਸੰਤੋਸ਼ ਕੁਮਾਰ ਕੋਟਬਖਤੂ ਨੇ 100 ਮੀਟਰ ਅਤੇ 400 ਮੀਟਰ ਦੌੜ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਮਗੇ ਜਿੱਤ ਕੇ ਪਿੰਡ ਕੋਟ ਬਖਤੂ ਦਾ ਨਾਮ ਰੌਸ਼ਨ ਕੀਤਾ। ਦੋਵੇਂ ਮੁਕਾਬਲਿਆਂ ਵਿਚ ਸੋਨ ਤਮਗੇ ਜਿੱਤਣ ਉਪਰੰਤ ਪਿੰਡ ਪਹੁੰਚਣ ’ਤੇ ਮਾਸਟਰ ਸੰਤੋਸ਼ ਕੁਮਾਰ ਦਾ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਵਾਗਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਚੇਅਰਮੈਨ ਜਗਮਿੰਦਰ ਸਿੰਘ ਬਲਾਕ ਸੰਮਤੀ ਦਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ, ਮੌਜੂਦਾ ਸਰਪੰਚ ਪ੍ਰਗਟ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਵੇਦ ਪ੍ਰੇਮੀ, ਸਾਬਕਾ ਬਲਾਕ ਸੰਮਤੀ ਮੈਂਬਰ ਧੀਰਾ ਸਿੰਘ, ਸਾਬਕਾ ਸਰਪੰਚ ਚਰਨਜੀਤ ਸਿੰਘ, ਕਾਨੂੰਗੋ ਜਗਦੀਪ ਸਿੰਘ, ਬਲਾਕ ਪ੍ਰਧਾਨ ਦਵਿੰਦਰ ਸਿੰਘ, ਸੂਬੇਦਾਰ ਦਵਿੰਦਰ ਸਿੰਘ ਅਤੇ ਇੰਸਪੈਕਟਰ ਰਾਜਿੰਦਰ ਬਾਵਾ ਨੇ ਮਾਸਟਰ ਸੰਤੋਸ਼ ਕੁਮਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਤੋਂ ਇਲਾਵਾ ਪ੍ਰਿੰਸੀਪਲ ਕਰਮਜੀਤ ਸਿੰਘ, ਬੇਅੰਤ ਕੌਰ, ਰਾਜਵੀਰ ਕੌਰ ਅਤੇ ਸਮੂਹ ਸਟਾਫ ਵੱਲੋਂ ਵੀ ਉਨ੍ਹਾਂ ਨੂੰ ਦੋ ਸੋਨ ਤਮਗੇ ਜਿੱਤਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪਿੰਡ ਵਾਸੀਆਂ ਨੇ ਕਿਹਾ ਕਿ ਮਾਸਟਰ ਸੰਤੋਸ਼ ਕੁਮਾਰ ਦੀ ਇਹ ਪ੍ਰਾਪਤੀ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ।
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਲੋਂ ਨਸ਼ਾ-ਮੁਕਤ ਅਭਿਆਨ ਅਧੀਨ ਇਕ ਸਮੂਹਿਕ ਦੌੜ ਕਰਵਾਈ ਅਗਲੀ ਖ਼ਬਰ ਹੈਰੋਇਨ ਸਮੇਤ ਔਰਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।