26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕੜਾਕੇ ਦੀ ਠੰਢ ਨੇ ਦੂਜੇ ਦਿਨ ਵੀ ਜਨ ਜੀਵਨ ਰੱਖਿਆ ਅਸਤ ਵਿਅਸਤ

ਅਜੀਤ ਡੈਸਕ 02-01-2026
ਮਾਨਸਾ, 1 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਕੜਾਕੇ ਦੀ ਠੰਢ ਦੇ ਚੱਲਦਿਆਂ ਮਾਲਵਾ ਖੇਤਰ ਦੇ ਇੱਧਰਲੇ ਜ਼ਿਲਿ੍ਹਆਂ 'ਚ ਦੂਜੇ ਦਿਨ ਵੀ ਜਨ ਜੀਵਨ ਅਸਤ ਵਿਅਸਤ ਰਿਹਾ | ਬੀਤੀ ਰਾਤ ਕਿਣ-ਮਿਣ ਹੋਈ, ਜਿਸ ਕਰ ਕੇ ਸਵੇਰ ਵੇਲੇ ਸੰਘਣੀ ਧੁੰਦ ਨਹੀਂ ਪਈ ਪਰ ਸਾਰਾ ਦਿਨ ਲੋਕ ਸੂਰਜ ਦੇਵਤਾ ਦੇ ਦਰਸ਼ਨਾਂ ਨੂੰ ਤਰਸਦੇ ਰਹੇ | ਅਜਿਹਾ ਕਰ ਕੇ ਉਨ੍ਹਾਂ ਘਰਾਂ 'ਚ ਹੀ ਰਹਿਣ ਨੂੰ ਹੀ ਤਵੱਜੋ ਦਿੱਤੀ | ਨਵੇਂ ਸਾਲ ਦੇ ਮੱਦੇਨਜ਼ਰ ਸ਼ਹਿਰਾਂ/ਕਸਬਿਆਂ 'ਚ ਵੱਖ-ਵੱਖ ਸੰਸਥਾਵਾਂ ਵਲੋਂ ਚਾਹ, ਦੁੱਧ ਆਦਿ ਦੇ ਲੰਗਰ ਲਗਾਏ ਗਏ ਸਨ ਪਰ ਉੱਥੇ ਵੀ ਬਹੁਤੀ ਚਹਿਲ-ਪਹਿਲ ਨਾ ਵੇਖੀ ਗਈ ਅਤੇ ਨਾ ਹੀ ਬਾਜ਼ਾਰਾਂ 'ਚ ਭੀੜ ਭੜੱਕਾ ਸੀ | ਇਹ ਵੱਖਰੀ ਗੱਲ ਹੈ ਕਿ ਕੁਝ ਹੋਟਲ ਮਾਲਕਾਂ ਵਲੋਂ ਨਵੇਂ ਸਾਲ ਦੀ ਆਮਦ 'ਤੇ ਪਾਰਟੀਆਂ ਲਈ ਵਿਸ਼ੇਸ਼ ਪੈਕੇਜ ਰੱਖੇ ਗਏ ਹਨ, ਜਿਥੇ ਲੋਕਾਂ ਨੇ ਖ਼ੂਬ ਅਨੰਦ ਮਾਣਿਆ | ਭਾਵੇਂ ਸਰਕਾਰੀ ਦਫ਼ਤਰ ਖੁੱਲ੍ਹੇ ਸਨ ਪਰ ਉੱਥੇ ਵੀ ਆਮ ਲੋਕਾਂ ਦੀ ਆਮਦ ਘੱਟ ਰਹੀ |
ਪਿਛਲੀ ਖ਼ਬਰ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਨਿੰਦਾ ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਜਲਾਲਾਬਾਦ 'ਚ ਸਤਿਸੰਗ ਪ੍ਰੋਗਰਾਮ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।