26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੋਨਿਆਣਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਦੇਰ ਰਾਤ ਗਿੱਲਪੱਤੀ ਕੋਲ ਤਿੰਨ ਵਾਹਨਾਂ ਦੀ ਹੋਈ ਆਪਸੀ ਟੱਕਰ, ਮਾਲੀ ਨੁਕਸਾਨ-ਜਾਨੀ ਬਚਾਅ

ਅਜੀਤ ਡੈਸਕ 02-01-2026
ਗੋਨਿਆਣਾ, 1 ਜਨਵਰੀ (ਲਛਮਣ ਦਾਸ ਗਰਗ)-ਸ੍ਰੀ ਅੰਮਿ੍ਤਸਰ ਸਾਹਿਬ-ਜਾਮ ਨਗਰ ਐਨ. ਐਚ-54 'ਤੇ ਗੋਨਿਆਣਾ-ਬਠਿੰਡਾ ਦਰਮਿਆਨ ਪੈਂਦੇ ਪਿੰਡ ਗਿੱਲਪੱਤੀ ਕੋਲ ਬੀਤੀ ਦੇਰ ਰਾਤ ਸੰਘਣੀ ਧੁੰਦ ਕਾਰਨ ਵਾਪਰੇ ਇਕ ਤਿੰਨ ਵਾਹਨਾਂ ਦੇ ਵਾਪਰੇ ਸੜਕ ਹਾਦਸੇ 'ਚ ਜਾਨੀ ਬਚਾਅ ਹੋਣ ਤੋਂ ਬਚ ਗਿਆ, ਪਰ ਤਿੰਨੋ ਵਾਹਨਾਂ ਦਾ ਮਾਲੀ ਨੁਕਸਾਨ ਜ਼ਰੂਰ ਹੋ ਗਿਆ | ਸੜਕ ਸੁਰੱਖਿਆ ਫੋਰਸ ਦੇ ਜਵਾਨ ਵੀ ਮੌਕੇ 'ਤੇ ਪਹੁੰਚ ਗਏ ਸਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੂੜੀ ਨਾਲ ਲੱਦਿਆ ਹੋਇਆ ਟਰੈਕਟਰ ਟਰਾਲੀ ਜੋ ਬਠਿੰਡਾ ਵੱਲ ਜਾ ਰਿਹਾ ਸੀ ਕਿ ਗਲਤ ਸਾਈਡ ਹੁੰਦਾ ਹੋਇਆ ਇਕ ਪੀ. ਬੀ-03 ਬੀ. ਸੀ-7585 ਸੈਂਟਰੋਂ ਕਾਰ ਨਾਲ ਜਾ ਟਕਰਾਇਆ, ਜਿਸ ਦੌਰਾਨ ਕਾਰ ਸਵਾਰ ਕੁਝ ਵਿਅਕਤੀਆਂ ਨੂੰ ਸੱਟਾਂ ਵੀ ਲੱਗੀਆਂ | ਉਕਤ ਸੜਕ ਹਾਦਸੇ ਮੌਕੇ ਟਰੈਕਟਰ ਟਰਾਲੀ ਦੇ ਬਰਾਬਰ ਜਾ ਰਿਹਾ ਇਕ (ਟਰੱਕ) ਘੋੜਾ ਨੂੰ ਵੀ ਨੁਕਸਾਨ ਪਹੁੰਚਿਆ ਹੈ | ਟਰਾਲਾ ਚਾਲਕ ਨੇ ਟਰੈਕਟਰ ਟਰਾਲੀ ਚਾਲਕ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੜਕ ਹਾਦਸੇ ਦੌਰਾਨ ਗ਼ਲਤੀ ਕਿਸ ਦੀ ਹੈ, ਕਿਸ ਦੀ ਨਹੀ, ਇਹ ਤਾਂ ਜਾਂਚ ਕਰਨ 'ਤੇ ਹੀ ਪਤਾ ਲੱਗੇਗਾ, ਉਸ ਸਮੇਂ (ਟਰਾਲਾ) ਘੋੜੇ ਦਾ ਚਾਲਕ ਕਹਿ ਰਿਹਾ ਸੀ ਕਿ ਭੂੰਗ ਵਾਲੀ ਟਰੈਕਟਰ ਟਰਾਲੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ | ਸੂਚਨਾ ਮਿਲਣ 'ਤੇ ਜੀਦਾ ਟੋਲ ਪਲਾਜ਼ਾ ਤੋਂ ਬੱਲੂਆਣਾ ਦਰਮਿਆਨ ਚੱਲਣ ਵਾਲੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਵੀ ਜਵਾਨਾਂ ਸਮੇਤ ਪਹੁੰਚ ਗਈ ਸੀ ਅਤੇ ਉਕਤ ਹਾਦਸੇ ਵਾਲੀ ਥਾਂ ਨੂੰ ਸੰਬੰਧਿਤ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਸੀ, ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ |
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਨਥੇਹਾ ਦੀ ਮਾਰਕੀਟ ਵਲੋਂ ਸਰਬੱਤ ਦੇ ਭਲੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਅਰਦਾਸ ਤੇ ਕੀਰਤਨ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।