19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬੋਰਡ ਪ੍ਰੀਖਿਆਵਾਂ ਫ਼ੀਸਾਂ ’ਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ- ਡੀ.ਟੀ.ਐੱਫ

ਬਠਿੰਡਾ, 18 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਫ਼ੀਸਾਂ ਵਿਚ ਕੀਤੇ ਗਏ 12 ਪ੍ਰਤੀਸ਼ਤ ਵਾਧੇ ਨੂੰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਨੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ, ਸੂਬਾ ਸਕੱਤਰ ਰੇਸ਼ਮ ਸਿੰਘ, ਮੀਤ ਪ੍ਰਧਾਨ ਵਿਕਾਸ ਗਰਗ, ਜ਼ਿਲ੍ਹਾ ਵਿੱਤ ਸਕੱਤਰ ਅਨਿਲ ਭੱਟ ਅਤੇ ਸਹਿ-ਸਕੱਤਰ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਿਖਿਆ ਬੋਰਡ ਵਲੋਂ ਪਿਛਲੇ ਸਾਲ ਨਾਲੋਂ ਇਸ ਵਾਰ ਪ੍ਰੀਖਿਆ ਫ਼ੀਸਾਂ ਵਿਚ ਵਾਧਾ ਕਰਕੇ ਪ੍ਰਤੀ ਵਿਦਿਆਰਥੀ 200 ਤੋਂ 300 ਰੁਪਏ ਦਾ ਵਾਧੂ ਬੋਝ ਗ਼ਰੀਬ ਮਾਪਿਆਂ ਦੀ ਜ਼ੇਬ ’ਤੇ ਪਾ ਦਿੱਤਾ ਹੈ।

ਅਜੀਤ ਡੈਸਕ 19-10-2026
ਬਠਿੰਡਾ, 18 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਫ਼ੀਸਾਂ ਵਿਚ ਕੀਤੇ ਗਏ 12 ਪ੍ਰਤੀਸ਼ਤ ਵਾਧੇ ਨੂੰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਨੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ, ਸੂਬਾ ਸਕੱਤਰ ਰੇਸ਼ਮ ਸਿੰਘ, ਮੀਤ ਪ੍ਰਧਾਨ ਵਿਕਾਸ ਗਰਗ, ਜ਼ਿਲ੍ਹਾ ਵਿੱਤ ਸਕੱਤਰ ਅਨਿਲ ਭੱਟ ਅਤੇ ਸਹਿ-ਸਕੱਤਰ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਿਖਿਆ ਬੋਰਡ ਵਲੋਂ ਪਿਛਲੇ ਸਾਲ ਨਾਲੋਂ ਇਸ ਵਾਰ ਪ੍ਰੀਖਿਆ ਫ਼ੀਸਾਂ ਵਿਚ ਵਾਧਾ ਕਰਕੇ ਪ੍ਰਤੀ ਵਿਦਿਆਰਥੀ 200 ਤੋਂ 300 ਰੁਪਏ ਦਾ ਵਾਧੂ ਬੋਝ ਗ਼ਰੀਬ ਮਾਪਿਆਂ ਦੀ ਜ਼ੇਬ ’ਤੇ ਪਾ ਦਿੱਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸਟੇਟ ਸਕੀਮ ਦਾ ਵਜ਼ੀਫ਼ਾ ਬੰਦ ਕਰਕੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਨਾ ਦੇ ਕੇ ਆਪਣਾ ਵਿਦਿਆਰਥੀ ਵਿਰੋਧੀ ਚਿਹਰਾ ਬੇਨਕਾਬ ਕਰ ਕੀਤਾ ਹੈ। ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਬਲਕਰਨ ਕੋਟਸ਼ਮੀਰ, ਰਾਜਵਿੰਦਰ ਜਲਾਲ ਨੇ ਕਿਹਾ ਕਿ ਅਧਿਆਪਕਾਂ ਨੂੰ ਵੀ ਪਿਛਲੇ ਸਮੇਂ ਤੋਂ ਇਮਤਿਹਾਨ ਡਿਊਟੀ ਅਤੇ ਪੇਪਰ ਚੈਕਿੰਗ ਡਿਊਟੀ ਦਾ ਮਿਹਨਤਾਨਾ ਨਹੀਂ ਦਿੱਤਾ ਗਿਆ। ਪ੍ਰੀਖਿਆ ਡਿਊਟੀ ਦਾ ਨਿਗਰਾਨ ਅਮਲੇ ਨੂੰ ਮਾਣਭੱਤਾ ਪਿਛਲੇ ਦਸ ਸਾਲ ਤੋਂ ਬੰਦ ਕੀਤਾ ਹੋਇਆ ਹੈ। ਆਗੂਆਂ ਨੇ ਮੰਗ ਕੀਤੀ ਕਿ ਬੋਰਡ ਪ੍ਰੀਖਿਆਵਾਂ ਫ਼ੀਸਾਂ ਵਿਚ ਕੀਤੇ ਗਏ ਵਾਧੇ ਅਤੇ ਸਰਟੀਫਿਕੇਟ ਸੋਧ ਸੰਬੰਧੀ ਫ਼ੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਿਸ ਲਿਆ ਜਾਵੇ। ਅਧਿਆਪਕਾਂ ਤੋਂ ਆਨਲਾਈਨ ਪੇਪਰ ਮਾਰਕਿੰਗ ਕਰਾਉਣ ਦੀ ਥਾਂ ਪੇਪਰ ਮਾਰਕਿੰਗ ਪੈਟਰਨ ਤਬਲੇ ਮਾਰਕਿੰਗ ਵਾਲਾ ਹੀ ਸਿਸਟਮ ਲਾਗੂ ਕੀਤਾ ਜਾਵੇ। ਇਸ ਸਮੇਂ ਜ਼ਿਲ੍ਹਾ ਆਗੂ ਹਰਜੀਤ ਸਿੰਘ ਜੀਦਾ, ਜਗਦੀਪ ਸਿੰਘ ਮਾਨ, ਰਾਮ ਸਿੰਘ ਬਰਾੜ, ਦਰਸ਼ਨ ਭਗਤਾ, ਸੁਖਦੇਵ ਕਲਿਆਣ, ਅਸ਼ਵਨੀ ਕੁਮਾਰ, ਬਲਜਿੰਦਰ ਕੌਰ ਅਤੇ ਰਣਦੀਪ ਕੌਰ ਖ਼ਾਲਸਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਬਠਿੰਡਾ ’ਚ ਇਤਿਹਾਸਕ ਮਦੀਨਾ ਮਸਜਿਦ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਹਿਰਾਸਤ ’ਚ ਲਏ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਆਗੂ ਜੇਲ੍ਹ ’ਚ ਭੇਜਣ ਬਾਅਦ ਜ਼ਮਾਨਤ ‘ਤੇ ਰਿਹਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।