19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਹਜ਼ਾਰਾਂ ਸ਼ਰਧਾਲੂਆਂ ਨੇ ਮਾਂ ਦੇ ਦਰਬਾਰ ’ਚ ਟੇਕਿਆ ਮੱਥਾ

ਭੁੱਚੋ ਮੰਡੀ, 18 ਅਕਤੂਬਰ (ਬਿੱਕਰ ਸਿੰਘ ਸਿੱਧੂ)- ਭੁੱਚੋ ਕੈਂਚੀਆਂ ਵਿਖੇ ਸਥਿਤ ਸ੍ਰੀ ਚਿੰਤਪੁਰਨੀ ਮੰਦਰ ਵਿਖੇ ਮਾਂ ਚਿੰਤਪੁਰਨੀ ਜਾਗਰਣ ਮੰਡਲ ਅਤੇ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਦੇ ਸਹਿਯੋਗ ਨਾਲ ਸੰਕ੍ਰਾਂਤੀ ਦੀ ਮਾਸਿਕ ਵਿਸ਼ਾਲ ਚੌਕੀ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਬਠਿੰਡਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਸ਼ਰਧਾਲੂ ਮਾਂ ਚਿੰਤਪੁਰਨੀ ਦੇ ਦਰਬਾਰ ’ਚ ਨਤਮਸਤਕ ਹੋਏ ।

ਅਜੀਤ ਡੈਸਕ 19-10-2026
ਭੁੱਚੋ ਮੰਡੀ, 18 ਅਕਤੂਬਰ (ਬਿੱਕਰ ਸਿੰਘ ਸਿੱਧੂ)- ਭੁੱਚੋ ਕੈਂਚੀਆਂ ਵਿਖੇ ਸਥਿਤ ਸ੍ਰੀ ਚਿੰਤਪੁਰਨੀ ਮੰਦਰ ਵਿਖੇ ਮਾਂ ਚਿੰਤਪੁਰਨੀ ਜਾਗਰਣ ਮੰਡਲ ਅਤੇ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਦੇ ਸਹਿਯੋਗ ਨਾਲ ਸੰਕ੍ਰਾਂਤੀ ਦੀ ਮਾਸਿਕ ਵਿਸ਼ਾਲ ਚੌਕੀ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਬਠਿੰਡਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਸ਼ਰਧਾਲੂ ਮਾਂ ਚਿੰਤਪੁਰਨੀ ਦੇ ਦਰਬਾਰ ’ਚ ਨਤਮਸਤਕ ਹੋਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਸੰਸਥਾਪਕ ਜੋਗਿੰਦਰ ਕਾਕਾ ਨੇ ਦੱਸਿਆ ਕਿ ਸੰਕ੍ਰਾਂਤੀ ਮੌਕੇ ਮੰਦਰ ਵਿਖੇ ਪੁੱਜਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਸੰਸਥਾਵਾਂ ਅਤੇ ਸੇਵਾਦਾਰਾਂ ਵਲੋਂ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਹੰਡਿਆਇਆ, ਰਾਜੂ, ਹੈਪੀ ਅਤੇ ਵਿ ਕਾਸ ਪਾਰਟੀ ਰਾਮਪੁਰਾ ਵਲੋਂ ਛਬੀਲ ਲਗਾਈ ਗਈ। ਇਸੇ ਤਰ੍ਹਾਂ ਅਸ਼ੋਕ ਕੁਮਾਰ, ਵਿਜੇ, ਸ਼ਾਮ ਲਾਲ ਅਤੇ ਦੀਪਕ ਜਿੰਦਲ ਭਾਈਰੂਪਾ ਵਲੋਂ ਕਚੌਰੀਆਂ ਦਾ ਲੰਗਰ ਲਗਾਇਆ ਗਿਆ, ਜਦਕਿ ਪਵਨ ਗੋਇਲ ਅਤੇ ਪਵਨ ਕੁਮਾਰ ਲੱਛੀ, ਨਿਊ ਮਾਰਕੀਟ ਰਾਮਪੁਰਾ ਵਲੋਂ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਇਲਾਵਾ ਵਿਨੋਦ ਗਰਗ, ਸੰਦੀਪ, ਰਕਸ਼ਪਾਲ ਅਤੇ ਦੀਪਕ ਪਾਰਟੀ ਰਾਮਪੁਰਾ ਦੇ ਸੇਵਾਦਾਰਾਂ ਵਲੋਂ ਭਾਂਡਿਆਂ ਦੀ ਸੇਵਾ ਨਿਭਾਈ ਗਈ ।
ਪਿਛਲੀ ਖ਼ਬਰ ਸਿੱਖਿਆ ਨੀਤੀ 2020 ਦੇ ਸਿੱਖਿਆ ਵਿਰੋਧੀ ਕਿਰਦਾਰ ਨੂੰ ਉਜਾਗਰ ਕਰਨ ਲਈ ਸੈਮੀਨਾਰ ਅਗਲੀ ਖ਼ਬਰ ਅਨਾਜ ਮੰਡੀਆਂ ’ਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ- ਚੇਅਰਮੈਨ ਬੂਟਾ ਸਿੰਘ ਜਲਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।