11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੂਬੇ ’ਚੋਂ ਨਸ਼ਾ ਖ਼ਤਮ ਕਰਨ ਲਈ ਸਮਾਜ ਦੇ ਸਹਿਯੋਗ ਦੀ ਲੋੜ-ਡੀ.ਆਈ.ਜੀ.

ਭੀਖੀ, 10 ਅਕਤੂਬਰ (ਬਲਕਾਰ ਸਿੰਘ ਸਹੋਤਾ)- ਐਸ. ਐਸ.

ਭੀਖੀ ਵਿਖੇ ਤਲਾਸ਼ੀ ਮੁਹਿੰਮ ਤਹਿਤ ਗੱਲਬਾਤ ਕਰਨ ਮੌਕੇ ਡੀ.ਆਈ.ਜੀ. ਹਰਜੀਤ ਸਿੰਘ ਤੇ ਐਸ.ਐਸ.ਪੀ. ਮਾਨਸਾ ਵੈਭਵ ਚੌਧਰੀ। ਤਸਵੀਰ : ਬਲਕਾਰ ਸਿੰਘ ਸਹੋਤਾ 11-10-2026
ਭੀਖੀ, 10 ਅਕਤੂਬਰ (ਬਲਕਾਰ ਸਿੰਘ ਸਹੋਤਾ)- ਐਸ.ਐਸ.ਪੀ. ਮਾਨਸਾ ਵੈਭਵ ਚੌਧਰੀ ਦੀ ਅਗਵਾਈ ਹੇਠ ਸਥਾਨਕ ਵਾਰਡ ਨੰਬਰ 2 ਤੇ 4 ’ਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਮੁਹਿੰਮ ਅਤੇ ਨਸ਼ੇ ਦੀ ਸਪਲਾਈ ਨੂੰ ਤੋੜਨ ਲਈ ਕੀਤੀ ਵੱਡੀ ਕਾਰਵਾਈ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਨੇ ਕਿਹਾ ਕਿ ਸੂਬੇ ’ਚੋਂ ਨਸ਼ੇ ਦੀਆਂ ਨਸ਼ਾ ਖ਼ਤਮ ਕਰਨ ਲਈ ਸਮਾਜ ਪੁਲਿਸ ਦਾ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਲੋਕਾਂ ਵਲੋਂ ਦਿੱਤੀ ਸੂਚਨਾ ਨੂੰ ਪੂਰਨ ਰੂਪ ’ਚ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਾਰਚ 2025 ਤੋਂ ਪੁਲਿਸ ਵਿਭਾਗ ਨੇ ਸੇਫ਼ ਪੰਜਾਬ ਹੈਲਪ ਲਾਇਨ ਅਧੀਨ ਜ਼ਿਲ੍ਹੇ ’ਚ 550 ਮੁਕੱਦਮੇ ਦਰਜ ਕੀਤੇ ਹਨ, ਤੋਂ ਇਲਾਵਾ ਵਿਲੇਜ ਡਿਫੈਂਸ ਕਮੇਟੀਆਂ ਵਲੋਂ ਦਿੱਤੀਆਂ ਸੂਚਨਾਵਾਂ ’ਤੇ ਵੀ ਜ਼ਿਲ੍ਹੇ ’ਚ 160 ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅੱਜ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ 11 ਤੋਂ ਵੱਧ ਮੁਕੱਦਮੇ ਦਰਜ ਹੋਏ ਹਨ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜੋ ਵਿਅਕਤੀ ਜਾਂ ਨੌਜਵਾਨ ਨਸ਼ਾ ਗ੍ਰਸਤ ਹੋ ਗਿਆ ਹੈ, ਉਸ ਦੇ ਮਾਪੇ ਬਿਨਾਂ ਕਿਸੇ ਝਿਜਕ ਦੇ ਪੁਲਿਸ ਦੇ ਧਿਆਨ ’ਚ ਲਿਆਉਣ ਅਤੇ ਅਜਿਹੇ ਵਿਅਕਤੀਆਂ ਦਾ ਪੁਲਿਸ ਪ੍ਰਸ਼ਾਸਨ ਆਪਣੀ ਦੇਖ-ਰੇਖ ਹੇਠ ਇਲਾਜ ਕਰਵਾਏਗਾ। ਉਨ੍ਹਾਂ ਕਿਹਾ ਕਿ ਇਸ ਅਲਾਮਤ ਨਾਲ ਨਜਿੱਠਣ ਲਈ ਸਮੂਹਿਕ ਪੱਧਰ ’ਤੇ ਯਤਨ ਕਰਨੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਨਸ਼ੇ ਦੀ ਸਮੱਸਿਆ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਐਸ.ਪੀ.(ਐੱਚ) ਹਹਿਨਾ ਗੁਪਤਾ, ਐਸ.ਪੀ.(ੳ) ਜਗਵਿੰਦਰ ਸਿੰਘ, ਡੀ.ਐਸ.ਪੀ.(ਸ.ਡ.) ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ.(ਐੱਚ) ਪੁਸ਼ਪਿੰਦਰ ਸਿੰਘ, ਇੰਸਪੈਕਟਰ ਬਲਕੌਰ ਸਿੰਘ, ਥਾਣਾ ਮੁਖੀ ਭੀਖੀ ਇੰਸਪੈਕਟਰ ਗੁਰਮੇਲ ਸਿੰਘ, ਐਸ.ਐੱਚ.ੳ. ਸੁਖਜੀਤ ਸਿੰਘ, ਐਸ.ਐੱਚ.ੳ. ਪੁਸ਼ਪਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਨ.ਜੀ.ਟੀ. ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਖੇਤਾਂ ‘ਚ ਵੜੇ ਅਧਿਕਾਰੀ ਤਾਂ ‘ਘੇਰੇ ਜਾਣਗੇ’- ਸਿੱਧੂਪੁਰ ਅਗਲੀ ਖ਼ਬਰ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ- ਜ਼ਿਲ੍ਹਾ ਮੈਜਿਸਟਰੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।