‘ਆਪਣੀ ਖੇਤੀ’ ਫਾਊਂਡੇਸ਼ਨ ਵਲੋਂ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਮਿੱਟੀ ਜਾਂਚ ਰਿਪੋਰਟ ਸੌਂਪੀ ਗਈ
ਤਲਵੰਡੀ ਸਾਬੋ, 19 ਸਤੰਬਰ (ਰਣਜੀਤ ਸਿੰਘ ਰਾਜੂ)- ‘ਆਪਣੀ ਖੇਤੀ’ ਫਾਊਂਡੇਸ਼ਨ ਵਲੋਂ ਹੁਨਰਦੀਪ ਸਿੰਘ ਬਰਾੜ ਅਤੇ ਤਰਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਨਰਮੇ ਦੀ ਸੁਚੱਜੀ ਕਾਸ਼ਤ ਸਬੰਧੀ ਚਲਾਏ ਜਾ ਰਹੇ ਪ੍ਰਾਜੈਕਟ ਤਹਿਤ ਪਿੰਡ ਨਸੀਬਪੁਰਾ ਵਿਚ ਕੈਂਪ ਲਗਾ ਕੇ ਨਰਮੇ ਦੇ ਕਾਸ਼ਤਕਾਰ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਰਿਪੋਰਟ ਸੌਂਪੀ ਗਈ। ਫਾਊਂਡੇਸ਼ਨ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਪ੍ਰੋਜੈਕਟ ਤਹਿਤ ਲਗਭਗ ਨੱਬੇ ਕਿਸਾਨਾਂ ਨੇ ਮਿੱਟੀ ਜਾਂਚ ਕਰਵਾਈ ਅਤੇ ਆਪਣੀ ਰਿਪੋਰਟ ਪ੍ਰਾਪਤ ਕੀਤੀ।
ਅਜੀਤ ਡੈਸਕ
20-09-2026