ਸਾਲਾਸਰ ਧਾਮ ਲਈ ਡਾਕ ਝੰਡਾ ਯਾਤਰਾ ਸ੍ਰੀ ਰਾਮ ਸ਼ਿਆਮ ਮੰਦਰ ਭਾਗੀਵਾਂਦਰ ਤੋਂ ਕੀਤੀ ਰਵਾਨਾ
ਤਲਵੰਡੀ ਸਾਬੋ, 11 ਅਕਤੂਬਰ (ਰਣਜੀਤ ਸਿੰਘ ਰਾਜੂ)- ਨਵਰਾਤਰਿਆਂ ਦੀ ਆਰੰਭਤਾ ਦੇ ਨਾਲ ਹੀ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਜਾਰੀ ਰੱਖਦਿਆਂ ਹਿੰਦੂ ਭਾਈਚਾਰੇ ਦੇ ਪ੍ਰਮੁੱਖ ਪਾਵਨ ਅਸਥਾਨ ਸ੍ਰੀ ਸਾਲਾਸਰ ਧਾਮ ਲਈ ਡਾਕ ਝੰਡਾ ਯਾਤਰਾ ਨੂੰ ਸ੍ਰੀ ਰਾਮ ਸ਼ਿਆਮ ਮੰਦਿਰ ਭਾਗੀਵਾਂਦਰ ਤੋਂ ਸ਼ਰਧਾ ਨਾਲ ਰਵਾਨਾ ਕੀਤਾ ਗਿਆ। ਡਾਕ ਝੰਡਾ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਪੰਡਿਤ ਹਰੀਓਮ ਨੇ ਪੂਜਨ ਕੀਤਾ ਅਤੇ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਗਿੱਲ ਨੇ ਡਾਕ ਯਾਤਰਾ ਦੀ ਰਵਾਨਗੀ ਮੌਕੇ ਰਸਮੀ ਤੌਰ ‘ਤੇ ਝੰਡਾ, ਡਾਕ ਯਾਤਰਾ ਟੀਮ ਦੇ ਸਪੁਰਦ ਕੀਤਾ।
ਤਲਵੰਡੀ ਸਾਬੋ, 11 ਅਕਤੂਬਰ (ਰਣਜੀਤ ਸਿੰਘ ਰਾਜੂ)- ਨਵਰਾਤਰਿਆਂ ਦੀ ਆਰੰਭਤਾ ਦੇ ਨਾਲ ਹੀ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਜਾਰੀ ਰੱਖਦਿਆਂ ਹਿੰਦੂ ਭਾਈਚਾਰੇ ਦੇ ਪ੍ਰਮੁੱਖ ਪਾਵਨ ਅਸਥਾਨ ਸ੍ਰੀ ਸਾਲਾਸਰ ਧਾਮ ਲਈ ਡਾਕ ਝੰਡਾ ਯਾਤਰਾ ਨੂੰ ਸ੍ਰੀ ਰਾਮ ਸ਼ਿਆਮ ਮੰਦਿਰ ਭਾਗੀਵਾਂਦਰ ਤੋਂ ਸ਼ਰਧਾ ਨਾਲ ਰਵਾਨਾ ਕੀਤਾ ਗਿਆ। ਡਾਕ ਝੰਡਾ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਪੰਡਿਤ ਹਰੀਓਮ ਨੇ ਪੂਜਨ ਕੀਤਾ ਅਤੇ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਗਿੱਲ ਨੇ ਡਾਕ ਯਾਤਰਾ ਦੀ ਰਵਾਨਗੀ ਮੌਕੇ ਰਸਮੀ ਤੌਰ ‘ਤੇ ਝੰਡਾ, ਡਾਕ ਯਾਤਰਾ ਟੀਮ ਦੇ ਸਪੁਰਦ ਕੀਤਾ। ਬਾਬਾ ਗੁਰਦੀਪ ਗਿੱਲ ਨੇ ਦੱਸਿਆ ਕਿ ਜਿੱਥੇ ਮੰਦਿਰ ਕਮੇਟੀ ਵਲੋਂ ਪਹਿਲਾਂ ਸ੍ਰੀ ਸਾਲਾਸਰ ਧਾਮ ਅਤੇ ਸ੍ਰੀ ਖਾਟੂ ਸ਼ਿਆਮ ਲਈ ਬੱਸ ਯਾਤਰਾਵਾਂ ਦਾ ਪ੍ਰਬੰਧ ਕੀਤਾ ਗਿਆ, ਉੱਥੇ ਹੁਣ ਡਾਕ ਯਾਤਰਾ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ ਤਾਂਕਿ ਸੰਗਤ ਆਪਣੇ ਪਾਵਨ ਅਸਥਾਨਾਂ ਨਾਲ ਵੱਧ ਤੋਂ ਵੱਧ ਜੁੜ ਸਕੇ। ਉਨ੍ਹਾਂ ਦੱਸਿਆ ਕਿ ਇਹ ਡਾਕ ਯਾਤਰਾ ਜਿਸ ਦੀ ਅਗਵਾਈ ਸੇਵਾਦਾਰ ਸਮੀਰ ਕਰ ਰਹੇ ਹਨ 72 ਘੰਟਿਆਂ ‘ਚ ਸਾਲਾਸਰ ਧਾਮ ਪਹੁੰਚੇਗੀ। ਰਵਾਨਗੀ ਮੌਕੇ ਹੰਸਰਾਜ, ਦੀਨਾ, ਰਣਜੀਤ, ਗੁਲਸ਼ਨ, ਦੀਦਾਰ, ਬਿਰਜੂ ਅਤੇ ਹੋਰ ਸੇਵਾਦਾਰ ਮੌਜੂਦ ਸਨ।