ਗੋਨਿਆਣਾ ਵਿਚ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ
ਗੋਨਿਆਣਾ 11 ਅਕਤੂਬਰ (ਲਛਮਣ ਦਾਸ ਗਰਗ)-ਗੋਨਿਆਣਾ ਵਿਚ ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਹਾੜਾ ਸਥਾਨਕ ਸ੍ਰੀ ਦੁਰਗਾ ਮੰਦਿਰ ਦੇ ਹਾਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਗਰਵਾਲ ਸਮਾਜ ਵਲੋਂ ਅੰਮ੍ਰਿਤ ਬਾਣੀ ਦਾ ਪਾਠ ਕਰਵਾਇਆ ਗਿਆ ਅਤੇ ਉਕਤ ਸਮਾਗਮ ਦੇ ਮੁੱਖ ਮਹਿਮਾਨ ਧੀਰਾ ਗੁਪਤਾ ਸੀਨੀਅਰ ਮੈਡੀਕਲ ਅਫ਼ਸਰ ਗੋਨਿਆਣਾ ਮੰਡੀ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ।
ਗੋਨਿਆਣਾ ਵਿਖੇ ਅਗਰਵਾਲ ਸਭਾ ਦੇ ਜਨਮ ਦਿਵਸ ਮੌਕੇ ਮੁੱਖ ਮਹਿਮਾਨ ਅਤੇ ਸਭਾ ਦੇ ਮੈਂਬਰ ਜੋਤ ਪ੍ਰਕਾਸ਼ ਕਰਨ ਦੀ ਰਸਮ ਅਦਾ ਕਰਦੇ ਹੋਏ। ਤਸਵੀਰ : ਲਛਮਣ ਦਾਸ ਗਰਗ
12-10-2026